Home » ਦ੍ਰੌਪਦੀ ਮੁਰਮੂ ਬਣੇ ਭਾਰਤ ਦੇ 15 ਰਾਸ਼ਟਰਪਤੀ…
Home Page News India India News

ਦ੍ਰੌਪਦੀ ਮੁਰਮੂ ਬਣੇ ਭਾਰਤ ਦੇ 15 ਰਾਸ਼ਟਰਪਤੀ…

Spread the news

 ਦੇਸ਼ ਨੂੰ ਨਵਾਂ ਰਾਸ਼ਟਰਪਤੀ ਮਿਲ ਗਿਆ ਹੈ। 18 ਜੁਲਾਈ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਅੱਜ ਐਲਾਨੇ ਗਏ। ਸੰਸਦ ਭਵਨ ਵਿੱਚ ਵੋਟਾਂ ਦੀ ਗਿਣਤੀ ਮੁਕੰਮਲ ਹੋਈ। ਗਿਣਤੀ ਦੇ ਪਹਿਲੇ ਪੜਾਅ ਵਿੱਚ ਸੰਸਦ ਮੈਂਬਰਾਂ ਦੀਆਂ ਵੋਟਾਂ ਦੀ ਗਿਣਤੀ ਕੀਤੀ ਗਈ। ਰਾਜ ਸਭਾ ਦੇ ਸਕੱਤਰ ਜਨਰਲ ਪੀਸੀ ਮੋਦੀ ਨੇ ਦੱਸਿਆ ਕਿ ਦਰੋਪਦੀ ਮੁਰਮੂ ਨੇ 3,78,000 ਦੇ ਮੁੱਲ ਨਾਲ 540 ਵੋਟਾਂ ਹਾਸਲ ਕੀਤੀਆਂ ਹਨ ਅਤੇ ਯਸ਼ਵੰਤ ਸਿਨਹਾ ਨੇ 1,45,600 ਦੇ ਮੁੱਲ ਨਾਲ 208 ਵੋਟਾਂ ਹਾਸਲ ਕੀਤੀਆਂ ਹਨ। ਕੁੱਲ 15 ਵੋਟਾਂ ਅਯੋਗ ਸਨ। ਚੌਥੇ ਗੇੜ ਦੀ ਗਿਣਤੀ ‘ਚ ਦ੍ਰੌਪਦੀ ਮੁਰਮੂ ਦੀ ਜਿੱਤ ਹੋਈ। ਉਹ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਆਦਿਵਾਸੀ ਮਹਿਲਾ ਹੈ।ਕਈ ਰਾਜਾਂ ਵਿੱਚ ਦ੍ਰੌਪਦੀ ਮੁਰਮੂ ਦੇ ਹੱਕ ਵਿੱਚ ਕ੍ਰਾਸ ਵੋਟਿੰਗ ਨੇ ਵੀ ਉਸਦੀ ਜਿੱਤ ਯਕੀਨੀ ਬਣਾ ਦਿੱਤੀ। ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ। ਨਵੇਂ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ 25 ਜੁਲਾਈ ਨੂੰ ਹੋਵੇਗਾ।