ਆਕਲੈਂਡ(ਬਲਜਿੰਦਰ ਸਿੰਘ)ਪਿਛਲੇ ਸੋਮਵਾਰ ਵਾਲਿੰਗਫੋਰਡ ਸਟ੍ਰੀਟ ਗ੍ਰੇਲਿਨ ਦੀ ਘਟਨਾ ਦੇ ਸਬੰਧ ਵਿੱਚ ਇੱਕ 32 ਸਾਲਾ ਵਿਅਕਤੀ ਨੂੰ ਅੱਜ ਅਦਾਲਤ ਵਿੱਚ ਗੰਭੀਰ ਚੋਰੀ, ਗੈਰਕਾਨੂੰਨੀ ਹਥਿਆਰ ਰੱਖਣ ਅਤੇ ਹਥਿਆਰ ਪੇਸ਼ ਕਰਨ ਦੇ ਦੋਸ਼ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਰਿਲੀਵਿੰਗ ਆਕਲੈਂਡ ਸਿਟੀ ਡਿਸਟ੍ਰਿਕਟ ਕਮਾਂਡਰ ਐਕਟਿੰਗ ਸੁਪਰਡੈਂਟ ਗ੍ਰਾਂਟ ਟੈਟਜ਼ਲਾਫ ਨੇ ਕਿਹਾ ਕਿ ਘਟਨਾ ਨਾਲ ਸਬੰਧਤ ਜਾਂਚ ਜਾਰੀ ਹੈ। ਉਸ ਵਿਅਕਤੀ ਨੂੰ ਆਪਣੇ ਹੀ ਘਰ ‘ਤੇ ਗੋਲੀਆਂ ਚਲਾਉਣ ਤੋਂ ਬਾਅਦ ਅਧਿਕਾਰੀਆਂ ਨੇ ਪੇਟ ਵਿਚ ਗੋਲੀ ਮਾਰ ਦਿੱਤੀ ਸੀ। ਉਸਨੂੰ ਹਸਪਤਾਲ ਲਿਜਾਇਆ ਗਿਆ ਅਤੇ ਸਰਜਰੀ ਤੋਂ ਬਾਅਦ ਉਸਦੀ ਹਾਲਤ ਗੰਭੀਰ ਪਰ ਸਥਿਰ ਸੀ। ਪੁਲਿਸ ਨੂੰ ਸ਼ੁਰੂਆਤੀ ਤੌਰ ‘ਤੇ ਪਿਛਲੇ ਸੋਮਵਾਰ ਸ਼ਾਮ 5 ਵਜੇ ਤੋਂ ਬਾਅਦ ਗ੍ਰੇ ਲਿਨ ਸਟ੍ਰੀਟ ‘ਤੇ ਬੁਲਾਇਆ ਗਿਆ ਸੀ ਜਦੋਂ ਲੋਕਾਂ ਨੇ ਇੱਕ ਵਿਅਕਤੀ ਨੂੰ ਬੰਦੂਕ ਨਾਲ ਬਾਹਰ ਖੜ੍ਹਾ ਵੇਖਿਆਂ ਸੀ। ਪੁਲਿਸ ਨੇ ਕਿਹਾ ਸੀ ਕਿ ਵਿਅਕਤੀ ਇੱਕ ਘਰ ‘ਤੇ ਕਈ ਗੋਲੀਆਂ ਚਲਾ ਰਿਹਾ ਸੀ। ਜਦੋਂ ਪੁਲਿਸ ਉਸ ਵਿਅਕਤੀ ਵੱਲ ਗਈ ਅਤੇ ਉਸ ਨੂੰ ਵਾਰ-ਵਾਰ ਆਪਣਾ ਹਥਿਆਰ ਹੇਠਾਂ ਰੱਖਣ ਕਿਹਾ ਗਿਆ ਪਰ ਉਸ ਦੇ ਨਾ ਮੰਨਣ ਤੇ ਪੁਲਿਸ ਨੂੰ ਮੁਲਾਜ਼ਮਾਂ ਉਸ ਉੱਪਰ ਗੋਲੀ ਚਲਾਉਣੀ ਪਈ ਅਤੇ ਗੋਲੀ ਉਸ ਦੇ ਪੇਟ ਵਿਚ ਲੱਗੀ। ਅਧਿਕਾਰੀਆਂ ਨੇ ਮੁਢਲੀ ਸਹਾਇਤਾ ਪ੍ਰਦਾਨ ਕੀਤੀ ਅਤੇ ਐਂਬੂਲੈਂਸ ਨੂੰ ਬੁਲਾਇਆਂ ਗਿਆ।
ਗ੍ਰੇਲਿਨ ਗੋਲੀਬਾਰੀ ਕਾਂਡ ਵਿੱਚ ਜ਼ਖਮੀ ਵਿਅਕਤੀ ਤੇ ਲੱਗੇ ਕਈ ਦੋਸ਼…
July 24, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,638
- India5,061
- India Entertainment129
- India News3,250
- India Sports227
- KHABAR TE NAZAR3
- LIFE66
- Movies48
- Music84
- New Zealand Local News2,914
- NewZealand3,234
- Punjabi Articules7
- Religion1,103
- Sports216
- Sports214
- Technology32
- Travel55
- Uncategorized56
- World2,319
- World News1,938
- World Sports206











