Home » ਭਾਰੀ ਬਾਰਸ਼ ਨਾਲ ਆਕਲੈਂਡ ਦੇ ਡੈਮ ਹੋਏ ਉਵਰ ਫਲੋਅ…
Home Page News • New Zealand Local News • NewZealand

ਭਾਰੀ ਬਾਰਸ਼ ਨਾਲ ਆਕਲੈਂਡ ਦੇ ਡੈਮ ਹੋਏ ਉਵਰ ਫਲੋਅ…

Spread the news

ਆਕਲੈਂਡ(ਬਲਜਿੰਦਰ ਸਿੰਘ)ਵਾਟਰਕੇਅਰ ਦੇ ਬੁਲਾਰੇ ਨੇ ਕਿਹਾ ਕਿ ਆਕਲੈਂਡ ‘ਚ ਵੈਟੇਕਰੇ ਰੇਂਜ ਦੇ ਸਾਰੇ ਪੰਜ ਡੈਮ ਇਸ ਸਮੇਂ ਭਾਰੀ ਵਰਖਾ ਕਾਰਨ ਭਰੇ ਹੋਏ ਹਨ ਅਤੇ ਪਾਣੀ ਉਵਰ ਫਲੋਅ ਹੋ ਰਿਹਾ ਹੈ।ਬੁਲਾਰੇ ਨੇ ਕਿਹਾ ਕਿ ਇਹ ਡੈਮ ਹੁਨੂਆ ਰੇਂਜਾਂ ਦੇ ਡੈਮਾਂ ਨਾਲੋਂ ਬਹੁਤ ਛੋਟੇ ਹਨ, ਇਸ ਲਈ ਇਹ ਬਹੁਤ ਤੇਜ਼ੀ ਨਾਲ ਭਰ ਜਾਂਦੇ ਹਨ। ਉਸਨੇ ਕਿਹਾ ਕਿ ਪਾਪਾਕੁਰਾ ਵਿੱਚ ਹੇਜ਼ ਕਰੀਕ ਡੈਮ ਵੀ ਉਵਰ ਫਲੋਅ ਹੋ ਰਿਹਾ ਹੈ ਕਿਉਂਕਿ ਡੈਮ ਇਸ ਸਮੇਂ ਔਫਲਾਈਨ ਹੈ ਜਦੋਂ ਕਿ ਸਥਾਈ ਪਾਪਾਕੁਰਾ ਵਾਟਰ ਟਰੀਟਮੈਂਟ ਪਲਾਂਟ ‘ਤੇ ਕੰਮ ਪੂਰਾ ਹੋ ਗਿਆ ਹੈ।