Home » ਕੈਨੇਡਾ : ਵਿਲੇਜ ਵ੍ਹਿਸਲ ‘ਚ ਮਾਰੇ ਗਏ 2 ਪੰਜਾਬੀ ਨੌਜਵਾਨ…
Home Page News

ਕੈਨੇਡਾ : ਵਿਲੇਜ ਵ੍ਹਿਸਲ ‘ਚ ਮਾਰੇ ਗਏ 2 ਪੰਜਾਬੀ ਨੌਜਵਾਨ…

Spread the news

ਕੈਨੇਡਾ ਦੇ ਵਿਲੇਜ ਵ੍ਹਿਸਲ ‘ਚ ਹੋਈ ਭਿਆਨਕ ਗੈਂਗਵਾਰ ਜਿਸ ‘ਚ ਦੋ ਪੰਜਾਬੀਆਂ ਦੇ ਮਾਰੇ ਜਾਣ ਦੀ ਖਬਰ ਹੈ। ਇਨ੍ਹਾਂ ਮ੍ਰਿਤਕਾਂ ਵਿਚੋਂ ਇਕ ਦੀ ਪਹਿਚਾਣ ਪੰਜਾਬੀ ਗੈਂਗਸਟਰ ਬ੍ਰਦਰਜ਼ ਕੀਪਰਜ਼ ਗੈਂਗ ਦੇ ਮਨਿੰਦਰ ਧਾਲੀਵਾਲ (29) ਵਜੋਂ ਹੋਈ ਹੈ ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਦੂਜੇ ਮ੍ਰਿਤਕ ਦੀ ਪਹਿਚਾਣ ਟਰੱਕ ਚਾਲਕ ਨੌਜਵਾਨ ਸਮਰੂਪ ਗਿੱਲ ਵਜੋਂ ਹੋਈ ਹੈ। ਜਿਸ ਦੀ ਗੋਲ਼ੀ ਲੱਗਣ ਕਾਰਨ ਹਸਪਤਾਲ ਲਿਜਾਂਦੇ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਸ਼ੂਟਰਾਂ ਨੂੰ ਕਾਬੂ ਕਰ ਲਿਆ ਹੈ। ‘ਵੈਨਕੂਵਰ ਸਨ’ ਦੀ ਰਿਪੋਰਟ ਅਨੁਸਾਰ ਕੈਨੇਡਾ ‘ਚ ਵ੍ਹਿਸਲ ਵਿਲੇਜ ਦੇ ਇਕ ਹੋਟਲ ਨੇੜੇ ਹੋਈ ਗੋਲ਼ੀਬਾਰੀ ਦੌਰਾਨ ਬ੍ਰਦਰਜ਼ ਕੀਪਰ ਗੈਂਗ ਦਾ ਮੈਂਬਰ ਮਨਿੰਦਰ ਧਾਲੀਵਾਲ(29) ਆਪਣੇ ਇਕ ਸਾਥੀ ਸਮਰੂਪ ਗਿੱਲ ਨਾਲ ਮੌਜੂਦ ਸੀ। ਇਥੇ ਅਚਾਨਕ ਹੀ ਗੈਂਗਸਟਰ ਆਪਸ ‘ਚ ਭਿੜ ਗਏ ਜਿਸ ਕਾਰਨ ਮਨਿੰਦਰ ਧਾਲੀਵਾਲ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਗਿੱਲ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਸ ਤੋਂ ਬਾਅਦ ਗਿੱਲ ਨੂੰ ਲੋਕਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪਿਛਲੇ ਸਾਲ ਮਨਿੰਦਰ ਧਾਲੀਵਾਲ ਦੇ ਵੱਡੇ ਭਰਾ ਦੀ ਵੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਦੂਜੇ ਮ੍ਰਿਤਕ ਸਮਰੂਪ ਗਿੱਲ ਦਾ ਗੈਂਗ ਨਾਲ ਕੋਈ ਸੰਬੰਧ ਨਹੀਂ ਦੱਸਿਆ ਜਾ ਰਿਹਾ ਹੈ।