Home » ਨੌਰਥਲੈਂਡ ਦੇ ਵਿਅਕਤੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ
Home Page News • New Zealand Local News • NewZealand

ਨੌਰਥਲੈਂਡ ਦੇ ਵਿਅਕਤੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ

Spread the news

ਆਕਲੈਂਡ(ਬਲਜਿੰਦਰ ਸਿੰਘ)ਨੌਰਥਲੈਂਡ ਦੇ ਇੱਕ ਵਿਅਕਤੀ ਨੂੰ ਚਾਕੂ ਨਾਲ ਮਾਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਲੜਕਾ, ਜਿਸਦਾ ਨਾਮ ਗੁਪਤ ਰੱਖਿਆਂ ਗਿਆ ਹੈ ਜਿਸ ਦੀ ਉਮਰ 14 ਸਾਲ ਦੱਸੀ ਗਈ ਹੈ ਉਸ ਵੱਲੋਂ ਜਨਵਰੀ 2021 ਵਿੱਚ ਬ੍ਰਾਮ ਵਿਲੇਮਸ ਤੇ ਉਸਦੀ ਛਾਤੀ ਅਤੇ ਪੇਟ ਵਿੱਚ ਚਾਕੂ ਨਾਲ ਸੱਤ ਵਾਰੀ, ਅਤੇ ਪਿੱਠ ਦੇ ਹੇਠਲੇ ਹਿੱਸੇ ਵਿੱਚ ਛੇ ਵਾਰੀ ਵਾਰ ਕੀਤਾ ਸਨ।ਵਿਲੇਮਸ ਉਸ ਸਮੇਂ 22 ਸਾਲਾਂ ਦੇ ਸਨ।ਦੋਸ਼ੀ ਲੜਕੇ ਨੂੰ ਪਿਛਲੇ ਸਾਲ ਜਿਊਰੀ ਮੁਕੱਦਮੇ ਵਿੱਚ ਕਤਲ ਦਾ ਦੋਸ਼ੀ ਪਾਇਆ ਗਿਆ ਸੀ।ਜਸਟਿਸ ਬਰੂਵਰ ਨੇ ਅੱਜ ਵੰਗਾਰੇਈ ਵਿੱਚ ਹਾਈ ਕੋਰਟ ਨੂੰ ਦੱਸਿਆ ਕਿ ਇੱਕ ਰਾਤ ਸ਼ਰਾਬ ਪੀਣ ਆਪਸ ਵਿੱਚ ਝਗੜਾਂ ਹੋਣ ਤੋ ਬਾਅਦ ਵਿਲੇਮਸ ‘ਤੇ ਹਮਲਾ ਕਰ ਦਿੱਤਾ ਸੀ।