Home » ਭਾਰਤੀ ਫੌਜ ਦਾ ਲੜਾਕੂ ਜਹਾਜ਼ ਮਿਗ 21 ਬਾੜਮੇਰ ‘ਚ ਕਰੈਸ਼, ਦੋਵੇਂ ਪਾਇਲਟ ਸ਼ਹੀਦ…
Home Page News India India News

ਭਾਰਤੀ ਫੌਜ ਦਾ ਲੜਾਕੂ ਜਹਾਜ਼ ਮਿਗ 21 ਬਾੜਮੇਰ ‘ਚ ਕਰੈਸ਼, ਦੋਵੇਂ ਪਾਇਲਟ ਸ਼ਹੀਦ…

Spread the news

ਭਾਰਤੀ ਹਵਾਈ ਸੈਨਾ ਦਾ ਲੜਾਕੂ ਜਹਾਜ਼ ਮਿਗ 21 ਵੀਰਵਾਰ ਰਾਤ ਭਾਰਤ-ਪਾਕਿਸਤਾਨ ਸਰਹੱਦ ‘ਤੇ ਬਾੜਮੇਰ ਜ਼ਿਲ੍ਹੇ ‘ਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਨਾਲ ਹੀ ਮਿਗ-21 ਨੂੰ ਅੱਗ ਲੱਗ ਗਈ। ਹਾਦਸੇ ਤੋਂ ਬਾਅਦ ਲੜਾਕੂ ਜਹਾਜ਼ ਦਾ ਮਲਬਾ ਕਰੀਬ ਇੱਕ ਕਿਲੋਮੀਟਰ ਦੇ ਖੇਤਰ ਵਿੱਚ ਫੈਲ ਗਿਆ ਅਤੇ ਇਸ ਵਿੱਚ ਅੱਗ ਲੱਗ ਗਈ। ਜਹਾਜ਼ ਹਾਦਸੇ ਵਿੱਚ ਦੋਵੇਂ ਪਾਇਲਟ ਸ਼ਹੀਦ ਹੋ ਗਏ ਸਨ।ਏਅਰਫੋਰਸ ਨੇ ਦੇਰ ਰਾਤ ਘਟਨਾ ਵਾਲੀ ਥਾਂ ਦੇ ਆਸ ਪਾਸ ਲਗਭਗ ਅੱਧਾ ਕਿਲੋਮੀਟਰ ਦਾ ਖੇਤਰ ਕਬਜ਼ੇ ਵਿੱਚ ਲੈ ਲਿਆ। ਏਅਰਫੋਰਸ ਮਲਬੇ ਨੂੰ ਇਕੱਠਾ ਕਰਨ ਅਤੇ ਘਟਨਾ ਦੀ ਜਾਂਚ-ਪੜਤਾਲ ‘ਚ ਲੱਗੀ ਹੈ।ਹਵਾਈ ਸੈਨਾ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇੰਕਵਾਇਰੀ ਦਾ ਹੁਕਮ ਦਿੱਤਾ ਹੈ। ਦੂਜੇ ਪਾਸੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਾੜਮੇਰ ‘ਚ ਮਿਗ-21 ਲੜਾਕੂ ਜਹਾਜ਼ ਦੇ ਹਾਦਸਾਗ੍ਰਸਤ ਹੋਣ ‘ਤੇ ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਨਾਲ ਗੱਲਬਾਤ ਕੀਤੀ। ਹਵਾਈ ਸੈਨਾ ਦੇ ਮੁਖੀ ਨੇ ਉਨ੍ਹਾਂ ਨੂੰ ਘਟਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।