Home » ਭਾਰਤ ਨੂੰ ਕਾਮਨਵੈਲਥ ਗੇਮਸ ‘ਚ ਮਿਲਿਆ 9ਵਾਂ ਤਮਗਾ,ਹਰਜਿੰਦਰ ਕੌਰ ਨੇ ਜਿੱਤਿਆ ਬ੍ਰੌਂਜ਼ ਮੈਡਲ…
Home Page News • India • India News • India Sports • Sports • Sports

ਭਾਰਤ ਨੂੰ ਕਾਮਨਵੈਲਥ ਗੇਮਸ ‘ਚ ਮਿਲਿਆ 9ਵਾਂ ਤਮਗਾ,ਹਰਜਿੰਦਰ ਕੌਰ ਨੇ ਜਿੱਤਿਆ ਬ੍ਰੌਂਜ਼ ਮੈਡਲ…

Spread the news

ਕਾਮਨਵੈਲਥ ਗੇਮਸ ਵਿੱਚ ਵੇਟ ਲਿਫ਼ਟਿੰਗ ‘ਚ ਹਰਜਿੰਦਰ ਕੌਰ ਨੇ ਬ੍ਰੌਂਜ਼ ਮੈਡਲ ਜਿੱਤਿਆ। ਉਨ੍ਹਾਂ ਨੇ 71 ਕਿਲੋ ਵਰਗ ‘ਚ  ਤੀਜੀ ਥਾਂ ਹਾਸਲ ਕੀਤੀ ਹੈ। ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ 9ਵਾਂ ਤਮਗਾ ਦਿਵਾਇਆ। ਮਹਿਲਾ ਵੇਟਲਿਫਟਰ ਨੇ 71 ਕਿਲੋ ਭਾਰ ਵਰਗ ਵਿੱਚ 212 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਨੇ ਸਨੈਚ ਵਿੱਚ 93 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 119 ਕਿਲੋ ਭਾਰ ਚੁੱਕਿਆ। ਹਾਲਾਂਕਿ, ਉਹ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕੀ। ਕਲੀਨ ਐਂਡ ਜਰਕ ਵਿੱਚ ਉਸਦਾ ਸਰਵੋਤਮ 121 ਕਿਲੋਗ੍ਰਾਮ ਹੈ। ਵੇਟਲਿਫਟਿੰਗ ਵਿੱਚ ਇਹ 7ਵਾਂ ਤਮਗਾ ਹੈ।