Home » ਤੀਜੀ ਵਾਰ ਭੰਨਿਆ ਗਿਆ ਆਕਲੈਂਡ ‘ਚ ਸ਼ਰਾਬ ਦਾ ਠੇਕਾਂ,ਪੁਲਿਸ ਨੇ ਚੋਰਾਂ ਨੂੰ ਕੀਤਾ ਗ੍ਰਿਫਤਾਰ…
Home Page News • New Zealand Local News • NewZealand

ਤੀਜੀ ਵਾਰ ਭੰਨਿਆ ਗਿਆ ਆਕਲੈਂਡ ‘ਚ ਸ਼ਰਾਬ ਦਾ ਠੇਕਾਂ,ਪੁਲਿਸ ਨੇ ਚੋਰਾਂ ਨੂੰ ਕੀਤਾ ਗ੍ਰਿਫਤਾਰ…

Spread the news

ਆਕਲੈਂਡ(ਬਲਜਿੰਦਰ ਸਿੰਘ)ਅੱਜ ਤੜਕੇ ਸਵੇਰ ਰਾਇਲ ਓਕ ‘ਚ ਇਕ ਸ਼ਰਾਬ ਦੇ ਠੇਕੇ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਪੁਲਿਸ ਨੂੰ ਸਵੇਰੇ 3 ਵਜੇ ਦੇ ਕਰੀਬ ਰਾਇਲ ਓਕ ਲਿਕਰ ਸੈਂਟਰ ਵਿਖੇ ਕੀਤੀ ਜਾ ਰਹੀ ਤੋੜ-ਫੋੜ ਦੀ ਘਟਨਾ ਸਬੰਧੀ ਬੁਲਾਇਆ ਗਿਆ ਸੀ। ਪੁਲਿਸ ਦੇ ਬੁਲਾਰੇ ਨੇ ਕਿਹਾ ਤੁਰੰਤ ਮੌਕੇ ‘ਤੇ ਪਹੁੰਚ ਕੇ ਤਿੰਨ ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ। ਪੁਲਿਸ ਨੇ ਆਸ-ਪਾਸ ਦੋ ਹੋਰ ਲੋਕਾਂ ਨੂੰ ਵੀ ਹਿਰਾਸਤ ‘ਚ ਲੈ ਲਿਆ ਹੈ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਅਪਰਾਧੀਆਂ ਦੀ ਉਮਰ 12 ਤੋਂ 15 ਸਾਲ ਦੇ ਵਿਚਕਾਰ ਹੈ।ਸਟੋਰ ਦੇ ਮਾਲਕ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਸਟੋਰ ਨੂੰ ਤੀਜੀ ਵਾਰ ਲੁੱਟਿਆ ਗਿਆ ਹੈ।