Home » ਆਕਲੈਂਡ ‘ਚ ਛਾਈ ਸੰਘਣੀ ਧੁੰਦ,ਕਈ ਉਡਾਣਾਂ ਹੋਈਆ ਰੱਦ…
Home Page News New Zealand Local News NewZealand

ਆਕਲੈਂਡ ‘ਚ ਛਾਈ ਸੰਘਣੀ ਧੁੰਦ,ਕਈ ਉਡਾਣਾਂ ਹੋਈਆ ਰੱਦ…

Spread the news

ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਏਅਰਪੋਰਟ ਜਾਣਕਾਰੀ ਸਾਂਝੀ ਕਰਦੇ ਦੱਸਿਆ ਹੈ ਕੇ ਏਅਰ ਨਿਊਜ਼ੀਲੈਂਡ ਨੇ ਪੁਸ਼ਟੀ ਕੀਤੀ ਹੈ ਕਿ ਧੁੰਦ ਕਾਰਨ ਲਗਭਗ 15 ਘਰੇਲੂ ਖੇਤਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਤਿੰਨ ਘਰੇਲੂ ਖੇਤਰੀ ਉਡਾਣਾਂ ਵਿੱਚ ਦੇਰੀ ਹੋਈ ਹੈ।ਫਿਲਹਾਲ, ਕੋਈ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਨਹੀਂ ਹੋਈਆਂ ਹਨ।ਇਸ ਦੇ ਨਾਲ ਹੀ ਵਾਕਾ ਕੋਟਾਹੀ ਨੇ ਆਕਲੈਂਡ ਅਤੇ ਨੌਰਥਲੈਂਡ ਦੇ ਯਾਤਰੀਆਂ ਨੂੰ ਸਵੇਰੇ ਧੁੰਦ ਕਾਰਨ ਸੜਕਾਂ ‘ਤੇ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ।ਆਕਲੈਂਡ ਟਰਾਂਸਪੋਰਟ ਨੇ ਕਿਹਾ ਹੈ ਕਿ ਜ਼ਿਆਦਾ ਧੁੰਦ ਦੇ ਕਾਰਨ ਵੀਰਵਾਰ ਸਵੇਰੇ ਹੌਬਸਨਵਿਲ ਅਤੇ ਬੀਚ ਹੈਵਨ ਫੈਰੀ ਸੇਵਾਵਾਂ ਵਿੱਚ ਦੇਰੀ ਦੀ ਉਮੀਦ ਕੀਤੀ ਜਾ ਸਕਦੀ ਹੈ।