Home » ਦੱਖਣੀ ਆਕਲੈਂਡ ‘ਚ ਬੱਸ ਸਟਾਪ ਨਾਲ ਟਕਰਾਈ ਕਾਰ,ਇੱਕ ਦੀ ਮੌਤ ਦੂਜਾ ਗੰਭੀਰ ਜ਼ਖਮੀ…
Home Page News New Zealand Local News NewZealand

ਦੱਖਣੀ ਆਕਲੈਂਡ ‘ਚ ਬੱਸ ਸਟਾਪ ਨਾਲ ਟਕਰਾਈ ਕਾਰ,ਇੱਕ ਦੀ ਮੌਤ ਦੂਜਾ ਗੰਭੀਰ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ)ਦੱਖਣੀ ਆਕਲੈਂਡ ‘ਚ ਇੱਕ ਬੱਸ ਸਟਾਪ ਵਿੱਚ ਕਾਰ ਦੇ ਟਕਰਾ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਐਤਵਾਰ ਤੜਕੇ 3 ਵਜੇ ਦੇ ਲਗਭਗ ਮੈਸੀ ਰੋਡ, ਮੈਂਗਰੀ ਤੇ ਵਾਪਰੀ ਘਟਨਾ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ।ਪੁਲਿਸ ਨੇ ਕਿਹਾ ਕਿ ਇੱਕ ਵਿਅਕਤੀ ਦੀ ਦੁਖਦਾਈ ਮੌਤ ਹੋ ਗਈ ਅਤੇ ਦੂਜੇ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਸੀਰੀਅਸ ਕਰੈਸ਼ ਯੂਨਿਟ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਹਾਦਸੇ ਦੇ ਕਾਰਨਾਂ ਬਾਰੇ ਪੁਲਿਸ ਜਾਂਚ ਜਾਰੀ ਹੈ। ਸਵੇਰੇ 6.30 ਵਜੇ ਤੋਂ ਬਾਅਦ ਸੜਕ ਨੂੰ ਆਵਾਜਾਈ ਲਈ ਦੁਬਾਰਾ ਖੋਲ ਦਿੱਤਾ ਗਿਆ ਹੈ।