Home » CM ਖੱਟਰ ਨੇ ਕੀਤਾ ਈ-ਅਸੈਂਬਲੀ ਦਾ ਉਦਘਾਟਨ…
Home Page News India India News

CM ਖੱਟਰ ਨੇ ਕੀਤਾ ਈ-ਅਸੈਂਬਲੀ ਦਾ ਉਦਘਾਟਨ…

Spread the news

ਹਰਿਆਣਾ ਨੂੰ ਈ-ਅਸੈਂਬਲੀ ਦਾ ਸੌਗਾਤ ਮਿਲੀ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੋਮਵਾਰ ਨੂੰ ਡਿਜੀਟਲ ਅਸੈਂਬਲੀ ਦਾ ਉਦਘਾਟਨ ਕੀਤਾ। ਸਪੀਕਰ ਗਿਆਨਚੰਦ ਗੁਪਤਾ ਦੇ ਯਤਨਾਂ ਨਾਲ ਡਿਜੀਟਲ ਅਸੈਂਬਲੀ ਸ਼ੁਰੂ ਹੋਈ ਹੈ। ਇਸ ਮੌਕੇ ‘ਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਵਿਰੋਧੀ ਧਿਰ ਦੇ ਨੇਤਾ ਭੂਪੇਂਦਰ ਸਿੰਘ ਹੁੱਡਾ, ਡਿਪਟੀ ਸਪੀਕਰ ਰਣਬੀਰ ਗੰਗਵਾ ਮੌਜੂਦ ਸਨ। ਇਸ ਦੇ ਨਾਲ ਹੀ ਵਿਧਾਨ ਸਭਾ ਦੇ ਵਿਧਾਇਕ ਵੀ ਮੌਕੇ ‘ਤੇ ਮੌਜੂਦ ਸਨ।