Home » ਮੈਨੁਕਾਊ ਵਿੱਚ ਇੱਕ ਅਪਾਰਟਮੈਂਟ ਬਲਾਕ ਨੂੰ ਅੱਗ ਲੱਗਣ ਤੋਂ ਬਾਅਦ ਕਰਵਾਇਆ ਗਿਆਂ ਖਾਲੀ…
Home Page News New Zealand Local News NewZealand

ਮੈਨੁਕਾਊ ਵਿੱਚ ਇੱਕ ਅਪਾਰਟਮੈਂਟ ਬਲਾਕ ਨੂੰ ਅੱਗ ਲੱਗਣ ਤੋਂ ਬਾਅਦ ਕਰਵਾਇਆ ਗਿਆਂ ਖਾਲੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਅੱਜ ਸਵੇਰੇ ਅੱਗ ਲੱਗਣ ਤੋਂ ਬਾਅਦ ਮਾਨੁਕਾਊ ਵਿੱਚ ਇੱਕ ਅਪਾਰਟਮੈਂਟ ਬਲਾਕ ਨੂੰ ਖਾਲੀ ਕਰਨਾ ਪਿਆ। ਅੱਗ ਬੁਝਾਊ ਅਮਲੇ ਨੇ ਕੇਂਦਰੀ ਮੈਨੁਕਾਊ ਵਿੱਚ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਅੱਜ ਸਵੇਰੇ ਪੁਟਨੀ ਵੇਅ ‘ਤੇ ਸਥਿਤ ਇਮਾਰਤ ‘ਚ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ। ਅਧਿਕਾਰੀਆਂ ਦੱਸਿਆ ਕਿ ਇਮਾਰਤ ਨੂੰ ਖਾਲੀ ਕਰਵਾ ਫਾਇਰਫਾਈਟਰਜ਼ ਨੇ ਮੌਕੇ ‘ਤੇ ਅੱਗ ‘ਤੇ ਕਾਬੂ ਪਾਇਆ। ਇੱਕ ਪੁਲਿਸ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਅਧਿਕਾਰੀਆਂ ਨੇ ਸਵੇਰੇ 4.15 ਵਜੇ ਅੱਗ ਲੱਗਣ ਦੀ ਰਿਪੋਰਟ ਪ੍ਰਾਪਤ ਹੋਈ ਸੀ ਅਪਾਰਟਮੈਂਟ ਬਲਾਕ ਮੈਨੁਕਾਊ ਸ਼ਾਪਿੰਗ ਏਰੀਏ ਦੇ ਅੰਦਰ ਇੱਕ ਵਿਅਸਤ ਸਥਾਨ ਵਿੱਚ ਸਥਿਤ ਹੈ ਅਤੇ ਮੈਨੂਕਾਉ ਟ੍ਰੇਨ ਸਟੇਸ਼ਨ ਦੇ ਸਾਹਮਣੇ ਹੈ।ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।