Home » ਕੈਨੇਡਾ ‘ਚ ਪੰਜਾਬੀ ਨੇ ਜਿੱਤੀ 17 ਮਿਲੀਅਨ ਡਾਲਰ ਦੀ ਲਾਟਰੀ…
Home Page News • India • India News • World

ਕੈਨੇਡਾ ‘ਚ ਪੰਜਾਬੀ ਨੇ ਜਿੱਤੀ 17 ਮਿਲੀਅਨ ਡਾਲਰ ਦੀ ਲਾਟਰੀ…

Spread the news

ਬੀਤੇਂ ਦਿਨ ਕੈਨੇਡਾ ਦੇ ਐਡਮਿੰਟਨ ਸ਼ਹਿਰ ਦੇ ਇਕ ਪੰਜਾਬੀ ਪ੍ਰਿਤਪਾਲ ਸਿੰਘ ਚਾਹਲ ਦੀ 17 ਮਿਲੀਅਨ ਡਾਲਰ ਦੀ ਲਾਟਰੀ ਨਿਕਲੀ ਜੋ ਭਾਰਤੀ ਕਰੰਸੀ ਦੇ 100 ਕਰੋੜ ਰੁਪਏ  ਦੇ ਕਰੀਬ ਦੀ ਰਕਮ ਬਣਦੀ ਹੈ। ਚਾਹਲ ਨੇ ਇਹ ਲਾਟਰੀ ਜਦੋ ਇਕ ਸਥਾਨਕ ਸਟੋਰ ਤੋ ਚੈੱਕ ਕਰਵਾਈ ਜਦੋ ਸਟੋਰ ਵਾਲੇ ਨੇ ਸਕੈਨ ਕੀਤੀ ਤਾਂ ਉਹ 17 ਮਿਲੀਅਨ ਡਾਲਰ ਦਾ ਜੇਤੂ ਬਣ ਗਿਆ।ਚਾਹਲ ਅਨੁਸਾਰ ਉਸ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਆ ਰਿਹਾ ਸੀ ਅਤੇ ਉਹ ਉਲਝਣ ਵਿੱਚ ਪੈ ਗਿਆ ਇਹ ਗੱਲ ਉਸ ਵੱਲੋ ਕੈਨੇਡਾ ਲਾਟਰੀ ਕਾਰਪੋਰੇਸ਼ਨ ਡਲਯਿਊ ਸੀ ਐਲ ਸੀ ਦੀ ਇਕ ਨਿਊਜ ਰਿਲੀਜ ਵਿੱਚ ਕਿਹਾ, ਚਾਹਲ ਨੇ ਕਿਹਾ ਕਿ ਨੰਬਰਾਂ ਦੀ ਪੁਸ਼ਟੀ ਕਰਨ ਲਈ ਮੈ ਅੱਠ ਵਾਰ ਟਿਕਟ ਸਕੈਨ ਕੀਤੀ ਉਸ ਨੇ ਕਿਹਾ ਕਿ ਮੇਰੀ ਇਸ ਜਿੱਤ ਲਈ ਮੇਰੀ ਅਜੇ ਤੱਕ ਕੋਈ ਵੀ ਯੋਜਨਾ ਨਹੀਂ ਹੈ। ਮੈ ਇਕ ਸਾਧਾਰਨ ਆਦਮੀ ਹਾਂ ਮੈ ਸ਼ਾਂਤੀ ਨਾਲ ਜਿਊਣਾ ਹੈ ਅਤੇ ਮੇਰੀ ਕੋਈ ਵੀ ਵੱਡੀ ਯੋਜਨਾ ਨਹੀਂ ਹੈ। ਇਹ ਲਾਟਰੀ ਦੀ ਟਿਕਟ ਉਸ ਨੇ ਸ਼ਾਪਰਜ਼ ਡਰੱਗ ਮਾਰਟ ਨਾਂ ਦੇ ਸਟੋਰ ਤੋ ਖਰੀਦੀ ਸੀ।