Home » ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਦੀ ਪਤਨੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ 10 ਸਾਲ ਦੀ ਸਜ਼ਾ…
Home Page News World World News

ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਦੀ ਪਤਨੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ 10 ਸਾਲ ਦੀ ਸਜ਼ਾ…

Spread the news

ਮਲੇਸ਼ੀਆ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਦੀ ਪਤਨੀ ਰੋਜ਼ਮਾਹ ਮੰਸੂਰ ਨੂੰ ਆਪਣੇ ਪਤੀ ਦੇ ਕਾਰਜਕਾਲ ਦੌਰਾਨ ਰਿਸ਼ਵਤ ਲੈਣ ਦਾ ਦੋਸ਼ੀ ਮੰਨਣ ‘ਤੇ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਨਜੀਬ ਨੂੰ ਪਹਿਲਾਂ ਹੀ ਮਲੇਸ਼ੀਅਨ ਡਿਵੈਲਪਮੈਂਟ ਬਰਹਾਦ ਫੰਡ (1MDB) ਤੋਂ ਸਰਕਾਰੀ ਫੰਡਾਂ ਦੇ ਗਬਨ ਦਾ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਅਤੇ ਪਿਛਲੇ ਹਫਤੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਸੀ। ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ 5 ਵਿੱਚੋਂ 1 ਮਾਮਲੇ ਵਿੱਚ 12 ਸਾਲ ਦੀ ਸਜ਼ਾ ਸੁਣਾਈ ਗਈ ਹੈ। ਰੋਜ਼ਮਾਹ ਮੰਸੂਰ ਨੂੰ ਬੋਰਨੀਓ ਟਾਪੂ ‘ਤੇ ਸਕੂਲਾਂ ਲਈ ਸੋਲਰ ਪੈਨਲ ਲਗਾਉਣ ਦੇ ਪ੍ਰੋਜੈਕਟ ਦਾ ਕੰਮ ਇਕ ਕੰਪਨੀ ਨੂੰ ਦਿਵਾਉਣ ਲਈ 2016 ਤੋਂ 2017 ਦਰਮਿਆਨ 65 ਲੱਖ ਰਿੰਗਿਟ (15 ਲੱਖ ਅਮਰੀਕੀ ਡਾਲਰ) ਦੀ ਰਿਸ਼ਵਤ ਮੰਗਣ ਅਤੇ ਉਸ ਨੂੰ ਸਵੀਕਾਰ ਕਰਨ ਦੇ ਤਿੰਨ ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ ਸੀ। ਅਦਾਲਤ ਨੇ ਉਨ੍ਹਾਂ ਨੂੰ ਹਰ ਇਕ ਮਾਮਲੇ ਵਿਚ 10-10 ਸਾਲ ਦੀ ਸਜ਼ਾ ਸੁਣਾਈ ਅਤੇ ਉਨ੍ਹਾਂ ‘ਤੇ 97 ਕਰੋੜ ਰਿੰਗਿਟ ਦਾ ਜੁਰਮਾਨਾ ਵੀ ਲਗਾਇਆ। ਸਾਰੇ ਸਜ਼ਾਵਾਂ ਇੱਕੋ ਸਮੇਂ ਚੱਲਣਗੀਆਂ। ਚੋਟੀ ਦੀਆਂ ਅਦਾਲਤਾਂ ਵਿੱਚ ਉਨ੍ਹਾਂ ਦੀ ਅਪੀਲ ਪੈਂਡਿੰਗ ਹੋਣ ਤੱਕ ਉਹ ਜ਼ਮਾਨਤ ਦੀ ਮੰਗ ਕਰ ਸਕਦੀ ਹੈ। ਹਾਈ ਕੋਰਟ ਦੇ ਜੱਜ ਮੁਹੰਮਦ ਜ਼ੈਨੀ ਮਜ਼ਲਾਨ ਨੇ ਕਿਹਾ ਕਿ ਸਰਕਾਰੀ ਵਕੀਲਾਂ ਨੇ ਸਾਬਤ ਕਰ ਦਿੱਤਾ ਹੈ ਕਿ ਰੋਜ਼ਮਾਹ ਮੰਸੂਰ ਨੇ ਰਿਸ਼ਵਤ ਮੰਗੀ ਅਤੇ ਉਸ ਨੂੰ ਸਵੀਕਾਰ ਵੀ ਕੀਤਾ ਸੀ।