ਆਕਲੈਂਡ(ਬਲਜਿੰਦਰ ਰੰਧਾਵਾ) ਪੁੱਕੀਕੂਹੀ ਵਿੱਚ ਮਾਈਕਲ ਹਿੱਲ ਸਟੋਰ ਵਿੱਚ ਅੱਜ ਸਵੇਰੇ ਤੜਕੇ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ।ਇਹ ਤੀਜੀ ਵਾਰ ਹੈ ਜਦੋਂ ਹਾਲ ਹੀ ਵਿੱਚ ਪੁੱਕੀਕੂਹੀ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ।ਪੁਲਿਸ ਨੇ ਕਿਹਾ ਕਿ ਤਾਜ਼ਾ ਚੋਰੀ ਦੀ ਸੂਚਨਾ ਉਨ੍ਹਾਂ ਨੂੰ ਸਵੇਰੇ 4 ਵਜੇ ਤੋਂ ਬਾਅਦ ਮਿਲੀ।ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, “ਘਟਨਾ ਦੀ ਜਾਂਚ ਜਾਰੀ ਹੈ, ਜਿਸ ਵਿੱਚ ਇਹ ਪਤਾ ਲਗਾਉਣਾ ਸ਼ਾਮਲ ਹੈ ਕਿ ਸਟੋਰ ਤੋਂ ਕੀ-ਕੀ ਚੋਰੀ ਕੀਤਾ ਗਿਆ ਹੈ।
