ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਬੀਤੀ ਰਾਤ ਲਗਭਗ 1:40 ਵਜੇ ਗਲੇਨਫੀਲਡ ਵਿੱਚ ਬੋਟਲ’ਓ ਦੇ ਸਟੋਰ ਵਿੱਚ ਚੋਰਾਂ ਵੱਲੋਂ ਭੰਨਤੋੜ ਅਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਚਾਰਾਂ ਅਪਰਾਧੀਆਂ ਚੋਰੀ ਕਰਨ ਤੋ ਬਾਅਦ ਮੌਕੇ ਤੋ ਫ਼ਰਾਰ ਹੋ ਗਏ ਸਨ।ਪੁਲਿਸ ਨੇ ਬਾਅਦ ਵਿੱਚ ਮੌਕੇ ਤੇ ਵਰਤੀ ਗਈ ਗੱਡੀ ਸਮੇਤ ਚਾਰ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।ਪੁਲਿਸ ਨੇ ਕਿਹਾ ਕਿ ਸਾਰੇ ਚਾਰਾਂ ਨੂੰ ਸ਼ੁੱਕਰਵਾਰ ਨੂੰ ਨੌਰਥਸ਼ੋਰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।
