ਆਕਲੈਂਡ(ਬਲਜਿੰਦਰ ਸਿੰਘ)ਸੀਸੀਟੀਵੀ ਫੁਟੇਜ ਦੀ ਮਦਦ ਨਾਲ ਦੱਖਣੀ ਕੋਰੀਆ ਦੀ ਪੁਲਿਸ ਨੇ ਉਸ ਔਰਤ ਨੂੰ ਲੱਭਿਆਂ ਜੋ ਕਿ ਦੱਖਣੀ ਆਕਲੈਂਡ ਵਿੱਚ ਸੂਟਕੇਸ ਵਿੱਚ ਮਿਲੇ ਦੋ ਬੱਚਿਆਂ ਦੀਆਂ ਲਾਸ਼ਾਂ ਦੇ ਹੱਤਿਆ ਮਾਮਲੇ ਵਿੱਚ ਲੋੜੀਂਦੀ ਸੀ।
ਇੱਕ 42 ਸਾਲਾ ਔਰਤ ਨੂੰ ਕੱਲ੍ਹ ਉਲਸਾਨ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹਵਾਲਗੀ ਦੀ ਸੁਣਵਾਈ ਲਈ ਸਿਓਲ ਵਿੱਚ ਰੱਖਿਆ ਜਾ ਰਿਹਾ ਹੈ ਉਸ ‘ਤੇ ਕਤਲ ਦੇ ਦੋ ਦੋਸ਼ ਹਨ।ਇੱਕ ਸਥਾਨਕ ਪੱਤਰਕਾਰ, ਸਟੀਵਨ ਬੋਰੋਵਿਕ ਨੇ ਕਿਹਾ ਕਿ ਪੁਲਿਸ ਨੇ ਸੁਰੱਖਿਆ ਕੈਮਰੇ ਦੀ ਫੁਟੇਜ ਦੀ ਸਮੀਖਿਆ ਕਰਨ ਤੋਂ ਬਾਅਦ ਔਰਤ ਨੂੰ ਇੱਕ ਅਪਾਰਟਮੈਂਟ ਵਿੱਚ ਪਾਇਆ।ਉਸਨੇ ਕਿਹਾ ਕਿ ਔਰਤ 2018 ਵਿੱਚ ਦੱਖਣੀ ਕੋਰੀਆ ਜਾਣ ਤੋਂ ਬਾਅਦ ਸਾਲ ਦੇ ਸ਼ੁਰੂ ਵਿੱਚ ਸਿਓਲ ਤੋਂ ਸ਼ਿਫਟ ਹੋ ਗਈ ਸੀ।ਬੋਰੋਵੀਏਕ ਨੇ ਕਿਹਾ, “ਜਿਸ ਚੀਜ਼ ਨੇ ਉਸ ਨੂੰ ਲੱਭਣਾ ਔਖਾ ਬਣਾ ਦਿੱਤਾ ਉਹ ਇਹ ਸੀ ਕਿ ਉਹ ਉਸ ਨਿਵਾਸ ਵਿੱਚ ਨਹੀਂ ਰਹਿ ਰਹੀ ਸੀ ਜੋ ਉਸ ਦੇ ਆਪਣੇ ਨਾਂ ਹੇਠ ਸੀ। ਉਹ ਇੱਕ ਅਜਿਹੀ ਜਾਇਦਾਦ ਵਿੱਚ ਲੰਬੇ ਸਮੇਂ ਦੀ ਮਹਿਮਾਨ ਸੀ ਜੋ ਕਿਸੇ ਹੋਰ ਦੇ ਨਾਂ ਹੇਠ ਸੀ।