ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਅੱਜ ਸਵੇਰੇ ਈਸਟ ਤਮਾਕੀ ਵਿੱਚ ਇੱਕ ਕੰਟੇਨਰ ਟਰੱਕ ਦੇ ਪਲਟਣ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਵਿੱਚ ਦਾਖਲ ਹੈ ਕਰਵਾਇਆਂ ਗਿਆਂ ਹੈ।ਇੱਕ ਪੁਲਿਸ ਬੁਲਾਰੇ ਨੇ ਦੱਸਿਆਂ ਕਿ ਇੱਕ ਕੰਟੇਨਰ ਟਰੱਕ ਦੇ ਪਲਟਣ ਬਾਰੇ ਉਹਨਾਂ ਨੂੰ ਸਵੇਰੇ 5 ਵਜੇ ਦੇ ਕਰੀਬ ਸੂਚਨਾ ਮਿਲੀ ਸੀ।ਬੁਲਾਰੇ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਕਿਹਾ ਕਿ ਸੜਕ ਫਿਲਹਾਲ ਬੰਦ ਹੈ ਅਤੇ ਟਰੱਕ ਨੂੰ ਹਟਾਏ ਜਾਣ ਤੱਕ ਬੰਦ ਰਹੇਗੀ।
