ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 17 ਸਤੰਬਰ (ਸ਼ਨੀਵਾਰ) ਨੂੰ ਜਨਮ ਦਿਨ ਹੈ। ਇਸ ਮੌਕੇ ‘ਤੇ ਭਾਜਪਾ ਦੇਸ਼ ਭਰ ‘ਚ ਕਈ ਪ੍ਰੋਗਰਾਮ ਕਰਨ ਜਾ ਰਹੀ ਹੈ। PM ਮੋਦੀ ਦੇ ਜਨਮ ਦਿਨ ‘ਤੇ ਗੋਆ ਦੇ ਰਾਜ ਭਵਨ ਨੇ ਕੁਝ ਖਾਸ ਤਿਆਰੀਆਂ ਕੀਤੀਆਂ ਹਨ। ਗੋਆ ਦੇ ਰਾਜਪਾਲ ਪੀਐਸ ਸ਼੍ਰੀਧਰਨ ਪਿੱਲੈ ਨੇ ਦੱਸਿਆ ਕਿ ਰਾਜ ਭਵਨ ਪ੍ਰਧਾਨ ਮੰਤਰੀ ਮੋਦੀ ਦੇ ਅਗਲੇ ਜਨਮ ਦਿਨ ਤਕ ਕੁੱਲ 216 ਮਰੀਜ਼ਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ। ਰਾਜਪਾਲ ਪਿੱਲਈ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਰਾਜ ਭਵਨ ਇਕ ਸਾਲ ਵਿੱਚ ਤਪਦਿਕ ਦੇ 72 ਮਰੀਜ਼ਾਂ, 72 ਕੈਂਸਰ ਦੇ ਮਰੀਜ਼ਾਂ ਅਤੇ 72 ਹੋਰ ਮਰੀਜ਼ਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ ਜਿਨ੍ਹਾਂ ਨੂੰ ਡਾਇਲਸਿਸ ਇਲਾਜ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੀਐਮ ਮੋਦੀ ਦੇ ਜਨਮ ਦਿਨ ‘ਤੇ ਹਰ ਬਿਮਾਰੀ ਦੇ 10 ਮਰੀਜ਼ਾਂ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ। ਪਿੱਲੈ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 72ਵੇਂ ਜਨਮ ਦਿਨ ਦੇ ਮੌਕੇ ‘ਤੇ ਰਾਜ ਭਵਨ ਨੇ ਸਮਾਜ ਦੇ ਲੋੜਵੰਦ ਅਤੇ ਵਾਂਝੇ ਵਰਗਾਂ ਦੀ ਸੇਵਾ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਰਾਜਪਾਲ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ‘ਤੇ 20 ਗਾਵਾਂ ਲਈ ਮੁੱਖ ਮੰਤਰੀ ਪ੍ਰਮੋਦ ਸਾਵੰਤ ਨਾਲ ਗਊ ਆਸਰਾ ਘਰ ਦਾ ਉਦਘਾਟਨ ਕਰਨ ਤੋਂ ਪਹਿਲਾਂ ਮੀਰਾਮਾਰ ਬੀਚ ਦੀ ਸਫਾਈ ਕਰਨ ਦਾ ਵੀ ਐਲਾਨ ਕੀਤਾ ਹੈ। ਇਸ ਮੌਕੇ ਸੂਬੇ ਦੇ ਮੁੱਖ ਮੰਤਰੀ ਸਾਵੰਤ ਅਤੇ ਰਾਜਪਾਲ ਬੋਨਸਾਈ ਯੋਗ ਗਾਰਡਨ ਦਾ ਉਦਘਾਟਨ ਵੀ ਕਰਨਗੇ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਨੇ ਪੀਐਮ ਮੋਦੀ ਦਾ ਜਨਮ ਦਿਨ ਵੱਖ-ਵੱਖ ਤਰੀਕਿਆਂ ਨਾਲ ਮਨਾਉਣ ਦੀ ਯੋਜਨਾ ਬਣਾਈ ਹੈ। ਪਾਰਟੀ ਨੇ 17 ਸਤੰਬਰ ਤੋਂ 2 ਅਕਤੂਬਰ ਤਕ 16 ਦਿਨਾਂ ਦਾ ‘ਸੇਵਾ ਪਖਵਾੜਾ’ ਮਨਾਉਣ ਦਾ ਫੈਸਲਾ ਕੀਤਾ ਹੈ। ਪਾਰਟੀ ‘ਸੇਵਾ ਪਖਵਾੜਾ’ ਤਹਿਤ ਜ਼ਿਲ੍ਹਾ ਪੱਧਰ ‘ਤੇ ਪੀਐਮ ਮੋਦੀ ਦੇ ਵਿਕਾਸ ਕਾਰਜਾਂ ਦੀਆਂ ਪ੍ਰਦਰਸ਼ਨੀਆਂ ਦਾ ਆਯੋਜਨ ਕਰੇਗੀ। ਇਸ ਦੇ ਨਾਲ ਹੀ ਪਾਰਟੀ ‘ਮੋਦੀ @20 ਸਪਨੇ ਹੋਏ ਸਾਕਾਰ’ ਕਿਤਾਬ ਦੇ ਪ੍ਰਚਾਰ ਲਈ ਵੀ ਰਣਨੀਤੀ ਬਣਾ ਰਹੀ ਹੈ।
PM ਮੋਦੀ ਦੇ ਜਨਮ ਦਿਨ ‘ਤੇ ਗੋਆ ਦਾ ਰਾਜ ਭਵਨ ਦੇਵੇਗਾ ਮਰੀਜ਼ਾਂ ਨੂੰ ਆਰਥਿਕ ਮਦਦ, ਇਕ ਸਾਲ ਤਕ ਚੱਲੇਗੀ ਇਹ ਮੁਹਿੰਮ…
September 17, 2022
2 Min Read
You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment138
- Entertainment158
- Fashion22
- Food & Drinks76
- Health347
- Home Page News6,462
- India3,871
- India Entertainment121
- India News2,637
- India Sports219
- KHABAR TE NAZAR3
- LIFE66
- Movies46
- Music79
- New Zealand Local News2,014
- NewZealand2,293
- Punjabi Articules7
- Religion828
- Sports207
- Sports206
- Technology31
- Travel54
- Uncategorized31
- World1,745
- World News1,520
- World Sports199