Home » ਨੌਰਥਲੈਂਡ ‘ਚ ਸਟੋਰਾਂ ਅਤੇ ਪੈਟਰੋਲ ਸਟੇਸ਼ਨ ਤੇ ਚੋਰੀ ਦੇ ਸਬੰਧ ਵਿੱਚ ਇੱਕ ਗ੍ਰਿਫਤਾਰ…
Home Page News • New Zealand Local News • NewZealand

ਨੌਰਥਲੈਂਡ ‘ਚ ਸਟੋਰਾਂ ਅਤੇ ਪੈਟਰੋਲ ਸਟੇਸ਼ਨ ਤੇ ਚੋਰੀ ਦੇ ਸਬੰਧ ਵਿੱਚ ਇੱਕ ਗ੍ਰਿਫਤਾਰ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਨੌਰਥਲੈਂਡ ਵਿੱਚ ਦੋ ਸਟੋਰਾਂ ਅਤੇ ਇੱਕ ਪੈਟਰੋਲ ਸਟੇਸ਼ਨ ਵਿੱਚ ਚੋਰੀ ਕੀਤੇ ਜਾਣ ਤੋਂ ਬਾਅਦ ਇੱਕ 16 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਵਾਂਗਾਰੇਈ ਪੁਲਿਸ ਦੇ ਸੀਨੀਅਰ ਸਾਰਜੈਂਟ ਡੈਰੇਨ ਸੁਲੀਵਨ ਨੇ ਦੱਸਿਆ ਕਿ ਪਹਿਲੀ ਚੋਰੀ ਦੀ ਸੂਚਨਾ ਸਵੇਰੇ 2.30 ਵਜੇ ਤੋਂ ਪਹਿਲਾਂ ਵਾਂਗਾਰੇਈ ਵਿੱਚ ਦਿੱਤੀ ਗਈ ਸੀ ਅਤੇ ਬਾਕੀ ਦੋ ਦਰਗਾਵਿਲ ਖੇਤਰ ਵਿੱਚ ਸਵੇਰੇ 3 ਵਜੇ ਤੋਂ ਬਾਅਦ ਵਾਪਰੀਆਂ। ਉਨ੍ਹਾਂ ਦੱਸਿਆ ਕਿ ਪੋਰੋਟੀ ਨੇੜੇ ਗਸ਼ਤ ਕਰ ਰਹੇ ਸਟਾਫ਼ ਨੂੰ ਸਵੇਰੇ 4 ਵਜੇ ਤੋਂ ਬਾਅਦ ਇੱਕ ਸ਼ੱਕੀ ਵਾਹਨ ਮਿਲਿਆ।ਜਿਸਨੂੰ ਰੋਕਣ ਦਾ ਸੰਕੇਤ ਦਿੱਤਾ ਗਿਆ ਸੀ ਪਰ ਉਹਨਾਂ ਗੱਡੀ ਨਹੀਂ ਰੋਕੀ
ਇਸ ਤੋ ਬਾਅਦ ਪੁਲਿਸ ਵੱਲੋਂ ਸਪਾਈਕ ਲਗਾਏ ਗਏ ਅਤੇ ਕੈਹੋਕੇ ਹਵਾਈ ਅੱਡੇ ਦੇ ਨੇੜੇ ਗੱਡੀ ‘ਚ ਸਵਾਰ ਨੌਜਵਾਨ ਨੂੰ ਬਿਨਾਂ ਕਿਸੇ ਘਟਨਾ ਦੇ ਹਿਰਾਸਤ ਵਿਚ ਲੈ ਲਿਆ ਗਿਆ।