Home » ਵੈਸਟਗੇਟ, ਆਕਲੈਂਡ ਵਿੱਚ ਚੋਰੀ ਤੋਂ ਬਾਅਦ ਪੁਲਿਸ ਕਰ ਰਹੀ ਹੈ ਪੰਜ ਚੋਰਾਂ ਦੀ ਭਾਲ…
Home Page News • New Zealand Local News • NewZealand

ਵੈਸਟਗੇਟ, ਆਕਲੈਂਡ ਵਿੱਚ ਚੋਰੀ ਤੋਂ ਬਾਅਦ ਪੁਲਿਸ ਕਰ ਰਹੀ ਹੈ ਪੰਜ ਚੋਰਾਂ ਦੀ ਭਾਲ…

Spread the news

ਆਕਲੈਂਡ(ਬਲਜਿੰਦਰ ਸਿੰਘ)ਨਿਊਜ਼ੀਲੈਂਡ ਪੁਲਿਸ ਉਹਨਾਂ ਪੰਜ ਲੋਕਾਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਨੂੰ ਪੱਛਮੀ ਆਕਲੈਂਡ ਵਿੱਚ ਵੀਰਵਾਰ ਸਵੇਰੇ ਇੱਕ ਚੋਰੀ ਲਈ ਜ਼ਿੰਮੇਵਾਰ ਮੰਨਿਆ ਜਾਂ ਰਿਹਾ ਹੈ।ਇੱਕ ਬਿਆਨ ਵਿੱਚ, ਪੁਲਿਸ ਨੇ ਕਿਹਾ ਕਿ ਉਹ ਸਵੇਰੇ 4:40 ਵਜੇ ਫਰੇਡ ਟੇਲਰ ਡਰਾਈਵ ‘ਤੇ ਇੱਕ ਰਿਟੇਲ ਕੰਪਲੈਕਸ ਵਿੱਚ ਹੋਈ ਚੋਰੀ ਦੀ ਜਾਂਚ ਕਰ ਰਹੇ ਹਨ।
ਇੱਕ ਪੁਲਿਸ ਬੁਲਾਰੇ ਨੇ ਕਿਹਾ, “ਇਹ ਸਮਝਿਆ ਗਿਆ ਹੈ ਕਿ ਪੰਜ ਅਪਰਾਧੀ ਚੋਰੀ ਹੋਏ ਵਾਹਨ ਵਿੱਚ ਭੱਜਣ ਤੋਂ ਪਹਿਲਾਂ ਕੰਪਲੈਕਸ ਵਿੱਚ ਦਾਖਲ ਹੋਏ ਹਨ।” ਬੁਲਾਰੇ ਨੇ ਦੱਸਿਆ ਕਿ ਚੋਰੀ ਵਿੱਚ ਵਰਤੀ ਜਾਣ ਵਾਲੀ ਗੱਡੀ ਥੋੜੀ ਦੇਰ ਬਾਅਦ ਮੈਸੀ ਉਪਨਗਰ ਦੇ ਨਜਦੀਕ ਮਿਲੀ ਹੈ।ਪੁਲਿਸ ਨੇ ਕਿਹਾ ਹੈ ਜੇ ਕਿਸੇ ਕੋਲ ਇਸ ਘਟਨਾ ਸਬੰਧੀ ਜਾਣਕਾਰੀ ਹੋਵੇ ਤਾ ੳੇਹ 105 ਫ਼ੋਨ ਸੇਵਾ ਰਾਹੀਂ ਜੌਬ ਨੰਬਰ P051991995 ਦਾ ਹਵਾਲਾ ਦੇ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ ਜਾ ਫਿਰ 0800 555 111 ‘ਤੇ ਕ੍ਰਾਈਮ ਸਟੌਪਰਸ ਰਾਹੀਂ ਵੀ ਜਾਣਕਾਰੀ ਗੁਮਨਾਮ ਤੌਰ ‘ਤੇ ਪ੍ਰਦਾਨ ਕੀਤੀ ਜਾ ਸਕਦੀ ਹੈ।