ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਦੇ ਉਪਨਗਰ ਪਾਰਨੇਲ ਵਿੱਚ ਇੱਕ ਕੰਟੇਨਰ ਟਰੱਕ ਦੇ ਪਲਟ ਜਾਣ ਦੀ ਖ਼ਬਰ ਹੈ ਪੁਲਿਸ ਨੇ ਕਿਹਾ ਕਿ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਹੈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 8 ਵਜੇ ਤੋਂ ਬਾਅਦ ਸਟ੍ਰੈਂਡ ‘ਤੇ ਵਾਪਰੇ ਹਾਦਸੇ ਲਈ ਬੁਲਾਇਆ ਗਿਆ ਸੀ।ਪੁਲਿਸ ਨੇ ਕਿਹਾ ਕਿ ਸੜਕ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਆਵਾਜਾਈ ਅਜੇ ਵੀ ਖੁੱਲ੍ਹੇ ਤੌਰ ‘ਤੇ ਘਟਨਾ ਵਾਲੀ ਥਾਂ ਤੋਂ ਲੰਘ ਸਕਦੀ ਸੀ।
