Home » Kaikōura ਨਜਦੀਕ ਵਾਪਰੇ ਇੱਕ ਭਿਆਨਕ ਹਾਦਸੇ ਤੋ ਬਾਅਦ ਸਟੇਟ ਹਾਈਵੇਅ 1 ਹੋਇਆਂ ਬੰਦ
Home Page News New Zealand Local News NewZealand

Kaikōura ਨਜਦੀਕ ਵਾਪਰੇ ਇੱਕ ਭਿਆਨਕ ਹਾਦਸੇ ਤੋ ਬਾਅਦ ਸਟੇਟ ਹਾਈਵੇਅ 1 ਹੋਇਆਂ ਬੰਦ

Spread the news

ਆਕਲੈਂਡ(ਬਲਜਿੰਦਰ ਸਿੰਘ)ਨੇੜੇ ਅੱਜ ਸਵੇਰੇ ਇੱਕ ਟਰੱਕ ਅਤੇ ਕਾਰ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।ਇਹ ਹਾਦਸਾ ਸਵੇਰੇ 6 ਵਜੇ ਦੇ ਕਰੀਬ ਹਾਪੁਕੂ ਵਿਖੇ ਸਟੇਟ ਹਾਈਵੇਅ 1 ‘ਤੇ ਵਾਪਰਿਆ।ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੂਜੇ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ SH1, Kaikoura ਦੇ ਉੱਤਰ ਵਾਲੇ ਪਾਸੇ ਨੂੰ ਕੁਝ ਸਮੇਂ ਲਈ ਬੰਦ ਰਹਿਣ ਦੀ ਉਮੀਦ ਹੈ ਜਦੋਂ ਕਿ ਐਮਰਜੈਂਸੀ ਸੇਵਾਵਾਂ ਮੌਕੇ ਤੇ ਕੰਮ ਕਰ ਰਹੀਆਂ ਹਨ।