ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਦੇ ਹਾਰਬਰ ਬ੍ਰਿਜ ਤੋ ਪਾਰ ਨੌਰਥ ਸ਼ੋਰ ਇਲਾਕੇ ‘ਚ ਸਥਿੱਤ ਗੁਰਦੁਆਰਾ ਸਾਹਿਬ ਨੌਰਥ ਸ਼ੋਰ ਜੋ ਕਿ 2018 ਵਿੱਚ ਸਥਾਪਿਤ ਕੀਤਾ ਗਿਆਂ ਸੀ ਦਾ ਤੀਸਰਾ ਜਰਨਲ ਇਜਲਾਸ 25 ਸਤੰਬਰ ਦਿਨ ਐਤਵਾਰ ਨੂੰ ਹੋਇਆਂ ਜਿਸ ਵਿੱਚ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਲਗਾਤਾਰ ਸਰਬਸੰਮਤੀ ਨਾਲ ਚੁਣੀ ਗਈ ਇਸ ਚੁਣੀ ਗਈ ਕਮੇਟੀ ਚ 21 ਮੈਂਬਰ ਸ਼ਾਮਿਲ ਕੀਤੇ ਗਏ ਹਨ ਤੇ ਜਿਹਨਾਂ ਵਿੱਚ ਤਕਰੀਬਨ ਅੱਧੀਆਂ ਜਿੰਮੇਵਾਰੀਆਂ ਬੀਬੀਆਂ ਨੂੰ ਸੌਂਪੀਆਂ ਗਈਆਂ ਹਨ।ਇਸ 21 ਮੈਂਬਰੀ ਕਮੇਟੀ ਵਿੱਚ ਕਰਮਜੀਤ ਸਿੰਘ ਤਲਵਾੜ (ਪ੍ਰਧਾਨ ) ਰਤਿੰਦਰ ਕੌਰ(ਮੀਤ ਪ੍ਰਧਾਨ),ਤਜਿੰਦਰ ਕੌਰ(ਸਕੱਤਰ ),ਮਨਪ੍ਰੀਤ ਕੌਰ(ਖਜਾਨਚੀ), ਸਹਾਇਕ ਸਕੱਤਰ ਮਨਜਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ , ਸਹਾਇਕ ਖਜਾਨਚੀ ਕਿਰਪਾਲ ਸਿੰਘ , ਸੁਖਮਿੰਦਰ ਸਿੰਘ ਅਤੇ ਜੁਗਿੰਦਰ ਸਿੰਘ ਸ਼ਾਮਿਲ ਕੀਤੇ ਗਏ ਹਨ ।ਇਸ ਦੇ ਨਾਲ ਹੀ ਚਾਰ ਉੱਪ ਕਮੇਟੀਆਂ ਬਣਾਈਆਂ ਗਈਆਂ ਹਨ ਜਿਵੇਂ ਗੁਰੂ ਗਰੰਥ ਸਾਹਿਬ ਸੇਵਾ ਕਮੇਟੀ , ਲੰਗਰ ਸੇਵਾ ਕਮੇਟੀ , ਗੁਰੂ ਘਰ ਦੀ ਸਾਂਭ ਸੰਭਾਲ ਕਮੇਟੀ ਅਤੇ ਸਿੱਖ ਵਿਰਾਸਤ ਸਕੂਲ ਕਮੇਟੀ।
