Home » ਦੂਜੀ ਸੰਸਾਰ ਜੰਗ ਤੋ ਬਆਦ ਇਟਲੀ ਵਿੱਚ ਪਹਿਲੀ ਵਾਰ ਬਣ ਸਕਦੀ ਹੈ ਕੋਈ ਮਹਿਲਾ ਪ੍ਰਧਾਨ ਮੰਤਰੀ…
Home Page News World World News

ਦੂਜੀ ਸੰਸਾਰ ਜੰਗ ਤੋ ਬਆਦ ਇਟਲੀ ਵਿੱਚ ਪਹਿਲੀ ਵਾਰ ਬਣ ਸਕਦੀ ਹੈ ਕੋਈ ਮਹਿਲਾ ਪ੍ਰਧਾਨ ਮੰਤਰੀ…

Spread the news

 ਇਟਲੀ ਵਿੱਚ ਨਵੀਂ ਸਰਕਾਰ ਬਣਾਉਣ ਲਈ 25 ਸਤੰਬਰ ਨੂੰ ਇਟਾਲੀਅਨ ਲੋਕਾਂ ਨੇ ਵੋਟਾਂ ਦੁਆਰਾ ਜਿੱਤ ਦਾ ਫ਼ਤਵਾ  ਇਟਲੀ ਦੇ ਸੱਜੇ ਪੱਖੀ  ਸਿਆਸੀ ਗੱਠਜੋੜ ਨੂੰ ਦੇ ਦਿੱਤਾ ਹੈ ਇਸ ਗਠਜੋੜ ਵਿੱਚ ਫਰਤੇਲੀ ਇਤਾਲੀਆ,ਲੇਗਾ ਤੇ ਫੋਰਸਾ ਇਤਾਲੀਆ ਦੀ ਭਾਈਵਾਲੀ ਹੈ।ਇਟਾਲੀਅਨ ਭਾਈਚਾਰੇ ਨੇ ਸਭ ਤੋਂ ਵੱਧ ਵੋਟਾਂ ਇਟਲੀ ਦੇ ਭਰਾਵਾਂ ਦੀ ਪਾਰਟੀ “ਫਰਤੇਲੀ ਦ ਇਟਾਲੀਆ” ਨੂੰ 26,1% ਦੇ ਕੇ ਨਿਵਾਜਿਆ ਹੈ ਜਦੋਂ ਕਿ ਪੀ ਡੀ ਨੂੰ 19,0%, 5 ਤਾਰਾ ਨੂੰ 15,5%,ਲੇਗਾ ਨੂੰ 8,9%,ਐਫ਼ ਆਈ ਨੂੰ 8,3% ਤੇ ਹੋਰ ਨੂੰ 7,7% ਵੋਟਾਂ ਮਿਲੀਆਂ ਹਨ।ਇਟਲੀ ਵਿੱਚ ਸਭ ਤੋਂ ਸ਼ਕਤੀਸ਼ਾਲੀ ਸਿਆਸੀ ਪਾਟਰੀ ਵਜੋਂ ਉਭਰਕੇ ਸਾਹਮ੍ਹਣੇ ਆਈ “ਫਰਤੇਲੀ ਦ ਇਟਾਲੀਆ” ਪਾਰਟੀ ਦੀ ਆਗੂ ਮੈਡਮ ਜਾਰਜੀਆ ਮੇਲੋਨੀ ਨੇ ਇਸ ਕਾਮਯਾਬੀ ਤੇ ਉਹਨਾਂ ਉਪੱਰ ਵਿਸ਼ਵਾਸ ਕਰਨ ਲਈ ਇਟਾਲੀਅਨ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਵਿਸ਼ਵਾਸ ਤੇ ਆਸ ਨਾਲ ਇਟਲੀ ਦੀ ਆਵਾਮ ਨੇ ਦੇਸ਼ ਦੀ ਆਰਥਿਕਤਾ ਤੇ ਆਖੰਡਤਾ ਨੂੰ ਮਜ਼ਬੂਤ ਕਰਨ ਲਈ ਉਹਨਾਂ ਨੂੰ ਚੁਣਕੇ ਮੋਹਰੀ ਕਤਾਰ ਵਿੱਚ ਖੜ੍ਹਾ ਕੀਤਾ ਹੈ ਉਸ ਲਈ ਉਹ ਸਦਾ ਹੀ ਇਟਾਲੀਅਨ ਲੋਕਾਂ ਦੀ ਰਿਣੀ ਰਹੇਗੀ ਤੇ ਕਦੀਂ ਵੀ ਆਵਾਮ ਦਾ ਭਰੋਸਾ  ਤੋੜ ਕੇ ਧੋਖਾ ਨਹੀਂ ਦੇਵੇਗੀ।ਦੂਜੀ ਸੰਸਾਰ ਜੰਗ ਤੋਂ ਬਾਅਦ ਇਟਲੀ ਦੀ ਸਿਆਸਤ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਕਿ ਕੋਈ ਮਹਿਲਾ ਆਗੂ ਮੋਹਰੀ ਬਣਕੇ ਪ੍ਰਧਾਨ ਮੰਤਰੀ ਦੀ ਕੁਰਸੀ ਦੀ ਦਾਵੇਦਾਰ ਹੋਵੇ ਤੇ ਇਸ ਪਾਰਟੀ ਦੀ ਜਿੱਤ ਤੋਂ ਇਹ ਗੱਲ ਸਾਫ਼ ਝੱਲਕਣ ਲੱਗੀ ਹੈ ਕਿ ਇਟਾਲੀਅਨ ਲੋਕ ਇਸ ਨੂੰ ਹੀ ਦੇਸ਼ ਦਾ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ ।ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂਅ ਦਾ ਐਲਾਨ ਇਸ ਵਕਤ ਇਟਲੀ ਦਾ ਹਰ ਬਾਸਿੰਦਾ ਬਹੁਤ ਬੇਸਬਰੀ ਨਾਲ ਉਡੀਕ ਰਿਹਾ ਹੈ।ਇਟਲੀ ਦੀ ਸਰਕਾਰ ਬਣਾਉਣ ਵਿੱਚ ਬਰਲਸਕੋਨੀ ਤੇ  ਸਲਵੀਨੀ ਦਾ ਵੀ ਬਹੁਤ ਵੱਡਾ ਯੋਗਦਾਨ ਹੋਵੇਗਾ।ਦੂਜੇ ਪਾਸੇ ਇਟਲੀ ਦੀ ਬਣਨ ਜਾ ਰਹੀ ਨਵੀਂ ਸਰਕਾਰ ਪ੍ਰਤੀ ਇਟਲੀ ਦੇ ਵਿਦੇਸ਼ੀ ਲੋਕਾਂ ਵਿਚਕਾਰ ਇਹ ਚਰਚਾ ਵੀ ਪੂਰੇ ਜੋ਼ਰਾਂ ਉੱਤੇ ਹੈ ਕਿ ਮੈਡਮ ਮੇਲੋਨੀ ਤੇ ਸਲਵੀਨੀ ਦਾ ਰਵੱਈਆ ਤੇ ਵਿਚਾਰ ਵਿਦੇਸ਼ੀਆਂ ਦੀ ਤਰੱਕੀ ਲਈ ਨਾਂਹ ਪੱਖੀ ਹਨ ਜਿਸ ਕਾਰਨ ਹੋ ਸਕਦਾ ਹੈ ਕਿ ਇਸ ਨਵੀਂ ਬਣਨ ਜਾ ਰਹੀ ਗਠਜੋੜ ਸਰਕਾਰ ਵਿਦੇਸ਼ੀਆਂ ਪ੍ਰਤੀ ਕਈ ਤਰ੍ਹਾਂ ਦੀਆਂ ਸਖ਼ਤੀਆਂ ਵਾਲੇ ਕਾਨੂੰਨ ਲਾਗੂ ਕਰੇ ਪਰ ਕੀ ਇਹ ਸੱਚ ਹੋ ਸਕਦਾ ਇਹ ਦਾ ਖੁਲਾਸਾ ਤਾਂ ਸਮਾਂ ਹੀ ਕਰੇਗਾ।ਫਿਲਹਾਲ ਇਸ ਗਠਜੋੜ ਵਾਲੀ ਸਰਕਾਰ ਦੇ ਪ੍ਰਧਾਨ ਮੰਤਰੀ ਉਮੀਦਵਾਰ ਮੈਡਮ ਜਾਰਜੀਆ ਮੇਲੋਨੀ ਨੂੰ ਚੁਫੇਰਿਓ ਵਧਾਈ ਦੇਣ ਵਾਲਿਆਂ ਦਾ ਮੇਲਾ ਲੱਗਿਆ ਹੋਇਆ ਹੈ।