ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਅੱਜ ਸਵੇਰੇ ਸਟੇਟ ਹਾਈਵੇ 1 ‘ਤੇ ਬੰਬੇ ਨਜਦੀਕ ਇੱਕ ਵਹੀਕਲ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਐਮਰਜੈਂਸੀ ਸੇਵਾਵਾਂ ਨੂੰ ਅੱਗ ਲੱਗਣ ਦੀ ਸੂਚਨਾ ਸਵੇਰੇ 9.15 ਵਜੇ ਦੇ ਕਰੀਬ ਮਿਲੀ ਸੀ ਮੌਕੇ ਤੇ ਪਹੁੰਚ ਐਮਰਜੈਂਸੀ ਦਸਤੇ ਨੇ ਅੱਗ ਤੇ ਕਾਬੂ ਪਾ ਲਿਆਂ।ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਤਿੰਨ ਟਰੱਕ ਘਟਨਾ ਸਥਾਨ ‘ਤੇ ਪਹੁੰਚੇ ਸਨ ਚੰਗੀ ਗੱਲ ਕਿ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ।ਸਵੇਰੇ 10 ਵਜੇ ਤੱਕ ਇੱਕ ਟੋਅ ਟਰੱਕ ਗੱਡੀ ਨੂੰ ਪੂਰੀ ਤਰ੍ਹਾਂ ਖਾਲੀ ਕਰਨ ਲਈ ਆ ਗਿਆ ਸੀ।ਮੋਟਰਵੇਅ ਦੀਆਂ ਸਾਰੀਆਂ ਲਾਇਨਾਂ ਨੂੰ ਆਵਾਜਾਈ ਲਈ ਖੋਲ ਦਿੱਤਾ ਗਿਆਂ ਹੈ।
