Home » ਨਿਊਜ਼ੀਲੈਂਡ ਸਿੱਖ ਖੇਡਾਂ ਦਾ ਰੰਗਦਾਰ ਪੋਸਟਰ ਹਾਕੀ ਸਟਾਰ ਸ. ਪ੍ਰਗਟ ਸਿੰਘ ਕਰਨਗੇ ਜਾਰੀ…
Home Page News New Zealand Local News NewZealand

ਨਿਊਜ਼ੀਲੈਂਡ ਸਿੱਖ ਖੇਡਾਂ ਦਾ ਰੰਗਦਾਰ ਪੋਸਟਰ ਹਾਕੀ ਸਟਾਰ ਸ. ਪ੍ਰਗਟ ਸਿੰਘ ਕਰਨਗੇ ਜਾਰੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ਵਿੱਚ ਹੋਣ ਜਾ ਰਹੀਆਂ ਤੀਜੀਆਂ ਅਤੇ ਚੌਥੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੀਆਂ ਸਮੁੱਚੀਆਂ ਤਿਆਰੀਆਂ ਪੂਰੇ ਜੋਰਾਂ ਨਾਲ ਚੱਲ ਰਹੀਆਂ ਹਨ। ਨਿਊਜ਼ੀਲੈਂਡ ਸਿੱਖ ਖੇਡਾਂ ਦੀ ਮੈਨੇਜਮੈਂਟ ਨੇ ਇਨ੍ਹਾਂ ਖੇਡਾਂ ਨੂੰ ਬੂਸਟ ਕਰਨ ਵਾਸਤੇ ਅਤੇ ਹਾਕੀ ਸਟਿੱਕ ਦੀ ਸਟਰੌਂਗ ਸਟ੍ਰੋਕ ਨਾਲ ਆਰੰਭਤਾ ਕਰਨ ਵਾਸਤੇ ਭਾਰਤ ਤੋਂ ਵਿਸ਼ੇਸ਼ ਤੌਰ ’ਤੇ ਆਪਣੇ ਸਾਬਕਾ ਹਾਕੀ ਸਟਾਰ, ਪਦਮ ਸ੍ਰੀ ਅਤੇ ਅਰਜਨ ਐਵਾਰਡੀ ਸ. ਪ੍ਰਗਟ ਸਿੰਘ ਨੂੰ ਇਥੇ ਆਉਣ ਦਾ ਸੱਦਾ ਦਿੱਤਾ ਹੈ। ਉਹ 02 ਅਕਤੂਬਰ ਦਿਨ ਐਤਵਾਰ ਨੂੰ ਤੀਜੀਆਂ ਅਤੇ ਚੌਥੀਆਂ ‘ਨਿਊਜ਼ੀਲੈਂਡ ਸਿੱਖ ਖੇਡਾਂ ਦਾ ਰੰਗਦਾਰ ਪੋਸਟਰ ਜਾਰੀ ਕਰਨਗੇ। ਮੈਨੁਕਾਓ ਵਿਖੇ ਰੱਖੇ ਗਏ ਇਸ ਵੱਡੇ ਸਮਾਗਮ ਦੇ ਲਈ ਵਿਸ਼ੇਸ਼ ਤੌਰ ਉਤੇ ਸੱਦਾ ਪੱਤਰ ਭੇਜੇ ਗਏ ਹਨ ਅਤੇ ਸਪਾਂਸਰਜ਼ ਦੀ ਸਹਾਇਤਾ ਨਾਲ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਦਿਨ ਖੇਡਾਂ ਨੂੰ ਹੁਲਾਰਾ ਦੇਣ ਲਈ ਫੰਡ ਰੇਜਿੰਗ ਵੀ ਕੀਤੀ ਜਾਵੇਗੀ। ਖੇਡਾਂ ਅਤੇ ਸਭਿਆਚਾਰ ਦਾ ਸੰਗਮ ਕਰਦਿਆਂ ਕੁਝ ਸਭਿਆਚਾਰਕ ਵੰਨਗੀਆਂ ਵੀ ਹੋਣਗੀਆਂ। ਸ. ਪ੍ਰਗਟ ਸਿੰਘ ਆਪਣੇ ਦਸਤਖਤਾਂ ਵਾਲੀਆਂ ਹਾਕੀਆਂ ਵੀ ਉਥੇ ਫੰਡ ਰੇਜਿੰਗ ਵਾਸਤੇ ਉਪਲਬਧ ਕਰਵਾਉਣਗੇ।2 ਅਕਤੂਬਰ ਵਾਲੇ ਸਮਾਗਮ ਵਾਸਤੇ ਕੁਝ ਸੀਟਾਂ ਦੇ ਲਈ ਅਜੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਆਪਣੀ ਸੀਟ ਬੁੱਕ ਕਰਾਉਣ ਦੇ ਲਈ ਸ. ਤਾਰਾ ਸਿੰਘ ਬੈਂਸ ਨੂੰ ਫੋਨ ਨੰਬਰ 0210 296 2843 ਉਤੇ ਸੰਪਰਕ ਕੀਤਾ ਜਾ ਸਕਦਾ ਹੈ।