Home » ਮਹਿਲਾ ਨੂੰ ਅਗਵਾਹ ਕਰਨ ਦੇ ਮਾਮਲੇ ‘ਚ ਕ੍ਰਾਈਸਚਰਚ ਪੁਲਿਸ ਇੱਕ ਭਾਰਤੀ ਦਿੱਖ ਵਾਲੇ ਨੌਜਵਾਨ ਦੀ ਕਰ ਰਹੀ ਹੈ ਭਾਲ
Home Page News New Zealand Local News NewZealand

ਮਹਿਲਾ ਨੂੰ ਅਗਵਾਹ ਕਰਨ ਦੇ ਮਾਮਲੇ ‘ਚ ਕ੍ਰਾਈਸਚਰਚ ਪੁਲਿਸ ਇੱਕ ਭਾਰਤੀ ਦਿੱਖ ਵਾਲੇ ਨੌਜਵਾਨ ਦੀ ਕਰ ਰਹੀ ਹੈ ਭਾਲ

Spread the news

ਆਕਲੈਂਡ(ਬਲਜਿੰਦਰ ਸਿੰਘ)ਕ੍ਰਾਈਸਚਰਚ ਪੁਲਿਸ ਵੱਲੋਂ ਇੱਕ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਵੱਲੋਂ ਇੱਕ ਮਹਿਲਾ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਘਟਨਾ 3 ਅਕਤੂਬਰ ਨੂੰ ਕੋਟਾਰੇ ਸਟਰੀਟ ਵਿੱਚ ਉਸ ਵੇਲੇ ਵਾਪਰੀ ਜਦੋਂ ਇੱਕ ਮਹਿਲਾ ਇਸ ਨੌਜਵਾਨ ਕੋਲੋਂ ਜੋਗਿੰਗ ਕਰਦੀ ਹੋਈ ਲੰਘ ਰਹੀ ਸੀ। ਇਸ ਨੌਜਵਾਨ ਨੇ ਮਹਿਲਾ ਨੂੰ ਘੜੀਸ ਕੇ ਆਪਣੇ ਨਾਲ ਲੈ ਜਾਣ ਦੀ ਕੋਸ਼ਿਸ਼ ਕੀਤੀ, ਪਰ ਕੋਲੋਂ ਗੁਜਰ ਰਹੇ ਇੱਕ ਕਾਰ ਚਾਲਕ ਨੇ ਆਕੇ ਮਹਿਲਾ ਨੂੰ ਬਚਾ ਲਿਆ ਤੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਇਸ ਦਾ ਕੱਦ 5-8 ਜਾਂ 5-9 ਦੇ ਲਗਭਗ ਦੱਸਿਆ ਜਾ ਰਿਹਾ ਹੈ ਅਤੇ ਉਮਰ 25 ਤੋਂ 33 ਸਾਲ ਵਿਚਾਲੇ ਦੱਸੀ ਜਾ ਰਹੀ ਹੈ।ਜੇ ਕਿਸੇ ਵਿਅਕਤੀ ਕੋਲ ਇਸ ਸਬੰਧੀ ਕੋਈ ਜਾਣਕਾਰੀ ਹੋਵੇ ਤਾ ਕ੍ਰਾਈਸਚਰਚ ਪੁਲਿਸ ਨਾਲ 221003/5623. ਇਹ ਰੈਫਰੇਂਸ ਦਾ ਨੰਬਰ ਹਵਾਲਾ ਦੇ 0800 555 111 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।