Home » ਆਕਲੈਂਡ ‘ਚ ਹੋਈਆ ਵੱਖ-ਵੱਖ ਚੋਰੀਆਂ ਦੇ ਸਬੰਧ ਵਿੱਚ ਦੋ ਗ੍ਰਿਫਤਾਰ…
Home Page News New Zealand Local News NewZealand

ਆਕਲੈਂਡ ‘ਚ ਹੋਈਆ ਵੱਖ-ਵੱਖ ਚੋਰੀਆਂ ਦੇ ਸਬੰਧ ਵਿੱਚ ਦੋ ਗ੍ਰਿਫਤਾਰ…

Spread the news

ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਵਿੱਚ ਅੱਜ ਸਵੇਰੇ ਚੋਰੀਆਂ ਕਰ ਮੌਕੇ ਤੋਂ ਕਥਿਤ ਤੌਰ ‘ਤੇ ਭੱਜਣ ਤੋਂ ਬਾਅਦ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਹ ਘਟਨਾ – ਅੱਜ ਆਕਲੈਂਡ ਵਿੱਚ ਚੋਰੀਆਂ ਦੀ ਇੱਕ ਲੜੀ – ਮੈਨੂਕਾਉ ਰੋਡ ‘ਤੇ ਇੱਕ ਪੈਟਰੋਲ ਸਟੇਸ਼ਨ ‘ਤੇ ਤੜਕੇ ਸਵੇਰੇ 2.55 ਵਜੇ ਵਾਪਰੀ, ਕਾਰੋਬਾਰ ਵਿੱਚ ਭੰਨਤੋੜ ਕਰਨ ਲਈ ਇੱਕ ਵਾਹਨ ਦੀ ਵਰਤੋਂ ਕੀਤੀ ਗਈ ਸੀ ਅਤੇ ਕਥਿਤ ਅਪਰਾਧੀ ਵਾਰਦਾਤ ਨੂੰ ਅੰਜਾਮ ਦੇਣ ਤੋ ਬਾਅਦ ਦੂਜੇ ਵਾਹਨ ਵਿਚ ਮੌਕੇ ਤੋਂ ਭੱਜ ਗਏ ਅਤੇ ਉਸ ਤੋ ਬਾਅਦ ਵਿਚ ਪੁੱਕੀਕੁਹੀ ਵਿਚ ਕਿੰਗ ਸਟ੍ਰੀਟ ‘ਤੇ ਇਕ ਰਿਟੇਲ ਸਟੋਰ ‘ਤੇ 3.46 ਵਜੇ ਚੋਰੀ ਕਰਦੇ ਹੋਏ ਦੇਖਿਆ ਗਿਆ ਇਸ ਸਟੋਰ ਵਿੱਚ ਦਾਖਲ ਹੋਣ ਲਈ ਵੀ ਇੱਕ ਵਾਹਨ ਦੀ ਵਰਤੋਂ ਕੀਤੀ ਗਈ।ਪੁਲਿਸ ਨੇ ਕਿਹਾ ਕਿ ਬਾਅਦ ਵਿੱਚ ਉਸ ਵਾਹਨ ਨੂੰ ਰਾਜ ਮਾਰਗ 1 ‘ਤੇ ਰੁਕਣ ਦਾ ਸੰਕੇਤ ਦਿੱਤਾ ਪਰ ਉਹਨਾ ਗੱਡੀ ਨਹੀ ਰੋਕੀ ਪੁਲਿਸ ਦੇ ਈਗਲ ਹੈਲੀਕਾਪਟਰ ਨੇ ਵਾਹਨ ਨੂੰ ਟਰੈਕ ਕੀਤਾ ਅਤੇ ਉਸ ਤੋ ਬਾਅਦ ਮੈਨੂਰੇਵਾ ਖੇਤਰ ਵਿੱਚ ਵਾਹਨ ਨੂੰ ਰੋਕਿਆ ਗਿਆਂ ਅਤੇ ਵਾਹਨ ‘ਤੇ ਸਵਾਰ ਦੋ ਵਿਅਕਤੀਆਂ, ਜਿਨ੍ਹਾਂ ਦੀ ਉਮਰ 13 ਅਤੇ 14 ਸਾਲ ਸੀ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਪੁਲਿਸ ਨੇ ਦੱਸਿਆ ਕਿ ਫਿਲਹਾਲ ਦੋਵਾਂ ਚੋਰੀਆਂ ਸਬੰਧੀ ਪੁੱਛਗਿੱਛ ਜਾਰੀ ਹੈ।