Home » ਡੁਨੇਡਿਨ ‘ਚ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਬੱਚਾਂ ਗੰਭੀਰ ਰੂਪ ਵਿੱਚ ਜ਼ਖਮੀ…
Home Page News New Zealand Local News NewZealand

ਡੁਨੇਡਿਨ ‘ਚ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਬੱਚਾਂ ਗੰਭੀਰ ਰੂਪ ਵਿੱਚ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ)ਕੱਲ੍ਹ ਡੁਨੇਡਿਨ ਪ੍ਰਾਇਮਰੀ ਸਕੂਲ ਦੇ ਨੇੜੇ ਇੱਕ ਟਰੱਕ ਦੁਆਰਾ ਟੱਕਰ ਮਾਰਨ ਤੋਂ ਬਾਅਦ ਇੱਕ 8 ਸਾਲਾ ਲੜਕੇ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆਂ ਗਿਆਂ।ਸੇਂਟ ਜੌਨ ਦੇ ਬੁਲਾਰੇ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਕਰੀਬ 12.10 ਵਜੇ ਐਬਟਸਫੋਰਡ ਸਕੂਲ ਦੇ ਬਾਹਰ ਉੱਤਰੀ ਤਾਈਰੀ ਰੋਡ ਵਿੱਚ ਇਸ ਘਟਨਾ ਦੀ ਸੂਚਨਾ ਦਿੱਤੀ ਗਈ ਸੀ।ਬੁਲਾਰੇ ਨੇ ਦੱਸਿਆ ਕਿ ਇੱਕ ਐਂਬੂਲੈਂਸ ਅਤੇ ਦੋ ਰੈਪਿਡ ਰਿਸਪਾਂਸ ਵਾਹਨ ਭੇਜੇ ਗਏ ਅਤੇ ਲੜਕੇ ਨੂੰ ਗੰਭੀਰ ਹਾਲਤ ਵਿੱਚ ਡੁਨੇਡਿਨ ਹਸਪਤਾਲ ਲਿਜਾਇਆ ਗਿਆ।ਡੁਨੇਡਿਨ ਦੇ ਸੀਨੀਅਰ ਸਾਰਜੈਂਟ ਐਂਥਨੀ ਬਾਂਡ ਨੇ ਅੱਜ ਸਵੇਰੇ ਦੱਸਿਆ ਕਿ ਬੱਚਾ ਟਰੱਕ ਦੇ ਖੱਬੇ ਪਾਸੇ ਦੇ ਟਾਇਰਾਂ ਨਾਲ ਟਕਰਾ ਗਿਆ ਸੀ।ਸਾਰਜੈਂਟ ਬਾਂਡ ਨੇ ਦੱਸਿਆ ਕਿ ਛੋਟੇ ਟਰੱਕ ਦੀ 59 ਸਾਲਾ ਮਹਿਲਾ ਡਰਾਈਵਰ ਐਬਟਸ ਹਿੱਲ ਰੋਡ ਤੋਂ ਉੱਤਰੀ ਤਾਈਰੀ ਰੋਡ ‘ਤੇ ਖੱਬੇ ਕੋਨੇ ਨੂੰ ਮੋੜ ਰਹੀ ਸੀ ਜਦੋਂ ਇਹ ਘਟਨਾ ਵਾਪਰੀ।ਪੁਲਿਸ ਵੱਲੋਂ ਘਟਨਾ ਦੀ ਜਾਂਚ ਜਾਰੀ ਹੈ।