Home » ਸਾਊਥ ਆਕਲੈਂਡ ਦੇ ਵੈਟਲ ਡਾਊਨਜ਼ ‘ਚ ਇੱਕ ਵਾਹਨ ਵਿੱਚੋਂ ਮਿਲੀ ਇੱਕ ਵਿਅਕਤੀ ਦੀ ਲਾਸ਼…
Home Page News New Zealand Local News NewZealand

ਸਾਊਥ ਆਕਲੈਂਡ ਦੇ ਵੈਟਲ ਡਾਊਨਜ਼ ‘ਚ ਇੱਕ ਵਾਹਨ ਵਿੱਚੋਂ ਮਿਲੀ ਇੱਕ ਵਿਅਕਤੀ ਦੀ ਲਾਸ਼…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਪੁਲਿਸ ਨੂੰ ਰਾਤ 10.40 ਵਜੇ ਦੇ ਕਰੀਬ ਹੋਬਾਰਟ ਕ੍ਰੇਸੈਂਟ, ਵਾਟਲ ਡਾਊਨ ਵਿਖੇ ਬੁਲਾਇਆ ਗਿਆ ਜਿੱਥੇ ਇੱਕ ਵਿਅਕਤੀ ਦੀ ਲਾਸ਼ ਇੱਕ ਵਾਹਨ ਵਿੱਚ ਮਿਲੀ।ਪੁਲਿਸ ਨੇ ਅੱਜ ਸਵੇਰੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਘਟਨਾ ਦੇ ਸਬੰਧ ਵਿੱਚ ਪੁਲਿਸ ਨੇ ਇੱਕ 41 ਸਾਲਾ ਔਰਤ ਨੂੰ ਗ੍ਰਿਫਤਾਰ ਕੀਤਾ ਹੈ।ਇਸ ਔਰਤ ‘ਤੇ ਹੁਣ ਕਤਲ ਦਾ ਦੋਸ਼ ਲਗਾਇਆ ਗਿਆ ਹੈ ਅਤੇ ਅੱਜ ਮਾਨੁਕਾਊ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।ਮੌਤ ਨੂੰ ਲੈ ਕੇ ਕਿਸੇ ਹੋਰ ਦੀ ਭਾਲ ਨਹੀਂ ਕੀਤੀ ਜਾ ਰਹੀ ਹੈ