Home » 36ਵੀਆਂ ਰਾਸ਼ਟਰੀ ਖੇਡਾਂ 2022 : ਪੰਜਾਬ ਮਹਿਲਾ ਹਾਕੀ ਟੀਮ ਫਾਇਨਲ ਵਿੱਚ…
Home Page News India India News India Sports Sports Sports

36ਵੀਆਂ ਰਾਸ਼ਟਰੀ ਖੇਡਾਂ 2022 : ਪੰਜਾਬ ਮਹਿਲਾ ਹਾਕੀ ਟੀਮ ਫਾਇਨਲ ਵਿੱਚ…

Spread the news

ਗੁਜਰਾਤ ਦੇ ਸ਼ਹਿਰ ਰਾਜਕੋਟ ਵਿੱਚ ਚਲ ਰਹੀਆਂ 36ਵੀਆਂ ਰਾਸ਼ਟਰੀ ਖੇਡਾਂ 2022 ਵਿੱਚ ਮਹਿਲਾ ਹਾਕੀ ਮੁਕਾਬਲਿਆਂ ਵਿੱਚ ਪੰਜਾਬ ਦੀ ਮਹਿਲਾ ਹਾਕੀ ਟੀਮ ਨੇ ਫਾਇਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਇਸ ਸਬੰਧੀ ਪੰਜਾਬ ਹਾਕੀ ਟੀਮ ਨੂੰ ਇਸ ਜਿੱਤ ਤੇ ਵਧਾਈ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਿਤਨ ਕੋਹਲੀ ਅਤੇ ਜਨਰਲ ਸਕੱਤਰ ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਨੇ ਕਿਹਾ ਕਿ ਸੈਮੀਫਾਇਨਲ ਵਿੱਚ ਪੰਜਾਬ ਟੀਮ ਨੇ ਸਖਤ ਮੁਕਾਬਲੇ ਮਗਰੋਂ ਮੱਧ ਪ੍ਰਦੇਸ਼ ਦੀ ਟੀਮ ਨੂੰ 2-1 ਨਾਲ ਮਾਤ ਦੇ ਕੇ ਫਾਇਨਲ ਵਿੱਚ ਸਥਾਨ ਬਣਾਇਆ ਹੈ। ਫਾਇਨਲ ਵਿੱਚ ਪੰਜਾਬ ਦਾ ਮੁਕਾਬਲਾ ਹਰਿਆਣਾ ਨਾਲ 11 ਅਕਤੂਬਰ ਨੂੰ ਖੇਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਟੀਮ ਵਲੋਂ ਪਹਿਲਾ ਗੋਲ ਕਪਤਾਨ ਉਲੰਪੀਅਨ ਗੁਰਜੀਤ ਕੌਰ ਅਤੇ ਦੂਜਾ ਗੋਲ ਉਲੰਪੀਅਨ ਲਾਲਰੀਸਿਆਮੀ ਵਲੋਂ ਕੀਤਾ ਗਿਆ। ਉਨ੍ਹਾਂ ਟੀਮ ਦੇ ਕੋਚਿੰਗ ਸਟਾਫ ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ. ਮੀਨਾਕਸ਼ੀ ਰੰਧਾਵਾ, ਉਲੰਪੀਅਨ ਸੰਜੀਵ ਕੁਮਾਰ ਅਤੇ ਮਨੀਸ਼ਾ ਮੀਣਾ ਨੂੰ ਵੀ ਵਧਾਈ ਦਿੱਤੀ ਹੈ। ਯਾਦ ਰਹੇ 2015 ਵਿੱਚ ਹੋਈਆਂ 35ਵੀਆਂ ਰਾਸ਼ਟਰੀ ਖੇਡਾਂ ਵਿੱਚ ਪੰਜਾਬ ਟੀਮ ਨੇ ਹਰਿਆਣਾ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ।