ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)-ਬੇਅ ਆਫ਼ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਟੌਰੰਗਾ ਵੱਲੋਂ 15-16 ਅਕਤੂਬਰ ਨੂੰ ਖੇਡ ਟੂਰਨਾਮੈਂਟ ਕਰਵਾਇਆਂ ਜਾ ਰਿਹਾਂ ਹੈ।ਖੇਡ ਮੇਲੇ ਸਬੰਧੀ ਜਾਣਕਾਰੀ ਦਿੰਦਿਆ ਪ੍ਰਬੰਧਕਾਂ ਨੇ ਦੱਸਿਆ ਕਿ ਖੇਡ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।ਇਸ ਵਾਰ ਦਾ ਇਹ ਟੂਰਨਾਮੈਂਟ ਸੰਦੀਪ ਨੰਗਲ ਅੰਬੀਆਂ ਨੂੰ ਸਮਰਪਿਤ ਹੋਵੇਗਾ ਅਤੇ ਹਰ ਵਾਰ ਦੀ ਤਰ੍ਹਾਂ ਇਹ ਖੇਡ ਟੂਰਨਾਮੈਂਟ ‘ਏਕੂਨਜ਼ ਕਾਲਜ, 183 ਪਇਸ ਪਾ ਰੋਡ ਟੌਰੰਗਾ ਵਿਖੇ ਕਰਵਾਇਆ ਜਾਵੇਗਾ। ਦੋ ਦਿਨਾਂ ਚੱਲਣ ਵਾਲੇ ਇਸ ਖੇਡ ਟੂਰਨਾਮੈਂਟ ਦੇ ਵਿਚ ਓਪਨ ਕਬੱਡੀ, ਫੁੱਟਬਾਲ ਅਤੇ ਵਾਲੀਵਾਲ ਦੇ ਮੈਚ ਕਰਵਾਏ ਜਾਣਗੇ।15 ਅਕਤੂਬਰ ਨੂੰ ਫ਼ੈਮਲੀ ਫ਼ਨ ਡੇਅ ਕਰਵਾਇਆ ਜਾਵੇਗਾ ਜਿਸ ਵਿੱਚ ਖਾਸ ਮਨਰੋਜੰਕ ਖੇਡ ਹੋਣਗੀਆ ਜਿਵੇ ਕੀ ਬਾਲਟੀ ਰੇਸ, ਨਿੰਬੂ ਚਮਚਾਂ,ਗਾਗਰ ਰੱਸਾਂਕੱਸੀ,ਦੌੜਾਂ ਤੇ ਗਿੱਧਾ,ਭੰਗੜਾਂ ਆਦਿ। ਬੱਚਿਆਂ ਦੇ ਲਈ ਪੂਰੇ ਦਿਨ ਦੇ ਫੱਨ ਕਰਨ ਦੇ ਲਈ ਬਾਊਂਸੀ ਕਾਸਟਲ, ਕੈਂਡੀ ਫਲਾਸ਼ ਅਦਿ ਦਾ ਖਾਸ ਪ੍ਰਬੰਧ ਹੋਵੇਗਾ।16 ਅਕਤੂਬਰ ਨੂੰ ਕਬੱਡੀ,ਵਾਲੀਵਾਲ ਅਤੇ ਫੁੱਟਬਾਲ ਦੇ ਵੱਡੇ ਮੁਕਾਬਲੇ ਅਤੇ ਬੱਚਿਆਂ ਦੇ ਹਾਕੀ ਮੁਕਾਬਲੇ ਹੋਣਗੇ।ਦੋਨੋ ਦਿਨ ਖਾਣ-ਪੀਣ ਦੇ ਖਾਸ ਪ੍ਰਬੰਧ ਹੋਣਗੇ।ਪ੍ਰਬੰਧਕਾਂ ਵੱਲੋਂ ਖੇਡ ਪ੍ਰੇਮੀਆਂ ਨੂੰ ਵੱਧ ਚੜ ਕੇ ਹਾਜ਼ਰੀ ਲਗਵਾਉਣ ਦੀ ਅਪੀਲ ਕੀਤੀ ਗਈ ਹੈ।
ਬੇਅ ਆਫ਼ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਖੇਡ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ…
October 12, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












