Home » ਆਕਲੈਂਡ ‘ਚ ਬੀਤੀ ਰਾਤ ਚੋਰੀਆਂ ਤੋਂ ਬਾਅਦ ਪੰਜ ਨੌਜਵਾਨ ਗ੍ਰਿਫਤਾਰ…
Home Page News New Zealand Local News NewZealand

ਆਕਲੈਂਡ ‘ਚ ਬੀਤੀ ਰਾਤ ਚੋਰੀਆਂ ਤੋਂ ਬਾਅਦ ਪੰਜ ਨੌਜਵਾਨ ਗ੍ਰਿਫਤਾਰ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ‘ਚ ਬੀਤੀ ਰਾਤ ਭਰ ਹੋਈਆਂ ਚੋਰੀਆਂ ਤੋਂ ਬਾਅਦ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਪੁਲਿਸ ਨੇ ਦੱਸਿਆ ਕਿ ਸੋਮਵਾਰ ਤੜਕੇ ਕਰੀਬ 2.30 ਵਜੇ ਏਅਰਪੋਰਟ ਦੇ ਨੇੜੇ ਲਿਓਨਾਰਡ ਆਈਸਿਟ ਡਰਾਈਵ ‘ਤੇ ਦੋ ਵਪਾਰਕ ਸੰਪਤੀਆਂ ਨੂੰ ਭੰਨਿਆਂ ਗਿਆ।
ਪੁਲਿਸ ਨੇ ਚੋਰੀਆਂ ਵਾਲੇ ਖੇਤਰ ਤੋਂ ਤੇਜ਼ ਰਫ਼ਤਾਰ ਨਾਲ ਦੋ ਕਾਰਾਂ ਨੂੰ ਦੇਖਿਆ ਜਿਨਾਂ ਤੇ ਈਗਲ ਹੈਲੀਕਾਪਟਰ ਰਾਹੀ ਅੱਖ ਰੱਖੀ ਗਈ
ਦੋਵੇਂ ਕਾਰਾਂ ਬਾਅਦ ਵਿੱਚ ਮੈਨੂਰੇਵਾ ਵਿੱਚ ਰੋਕੀਆਂ ਗਈਆਂ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਚੋਰੀਆਂ ਬਾਰੇ ਪੁੱਛਗਿੱਛ ਜਾਰੀ ਹੈ, ਇਹ ਸਮਝਿਆ ਗਿਆ ਕਿ ਗ੍ਰਿਫਤਾਰ ਕੀਤੇ ਗਏ ਲੋਕ ਇਸ ਘਟਨਾ ਲਈ ਜ਼ਿੰਮੇਵਾਰ ਸਨ।ਉਨ੍ਹਾਂ ਨੇ ਕਿਹਾ ਕਿ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਯੂਥ ਏਡ ਲਈ ਭੇਜਿਆ ਜਾਵੇਗਾ।