Home » ਆਕਲੈਂਡ ‘ਚ ਚੋਰਾਂ ਨੇ ਭੰਨਿਆਂ ਇਲੈਕਟ੍ਰਾਨਿਕ ਸਟੋਰ…
Home Page News New Zealand Local News NewZealand

ਆਕਲੈਂਡ ‘ਚ ਚੋਰਾਂ ਨੇ ਭੰਨਿਆਂ ਇਲੈਕਟ੍ਰਾਨਿਕ ਸਟੋਰ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਪੁਲਿਸ ਵੱਲੋਂ ਬੀਤੀ ਰਾਤ ਆਕਲੈਂਡ ਵਿੱਚ ਇੱਕ ਵਪਾਰਕ ਜਾਇਦਾਦ ‘ਤੇ ਵਾਪਰੀ ਚੋਰੀ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।ਅਧਿਕਾਰੀਆਂ ਨੂੰ ਅੱਧੀ ਰਾਤ ਤੋਂ ਬਾਅਦ, ਨਿਊਮਾਰਕੀਟ ‘ਚ ਪੀਬੀ ਟੈਕਨੋਲੋਜੀਜ਼ ਵਿੱਚ ਬੁਲਾਇਆ ਗਿਆ ਸੀ।ਪੁਲਿਸ ਨੇ ਪੁਸ਼ਟੀ ਕੀਤੀ ਕਿ ਸਟੋਰ ਵਿੱਚ ਦਾਖਲ ਹੋਣ ਲਈ ਇੱਕ ਚੋਰੀ ਹੋਏ ਵਾਹਨ ਦੀ ਵਰਤੋਂ ਕੀਤੀ ਗਈ ਸੀ। ਪੁਲਿਸ ਨੇ ਦੱਸਿਆ ਚੋਰਾਂ ਨੇ ਸਟੋਰ ਤੋਂ ਇਲੈਕਟ੍ਰਾਨਿਕ ਚੀਜ਼ਾਂ ਚੋਰੀ ਕੀਤੀਆਂ।ਪੁਲਿਸ ਨੇ ਕਿਹਾ ਹੈ ਜੇ ਵਿਅਕਤੀ ਨੂੰ ਇਸ ਘਟਨਾ ਨਾਲ ਸਬੰਧਤ ਜਾਣਕਾਰੀ ਹੋਵੇ ਤਾ ਤੁਰੰਤ ਪੁਲਿਸ ਨੂੰ 105 ਜਾਂ 0800 555 111 ‘ਤੇ ਅਗਿਆਤ ਕ੍ਰਾਈਮ ਸਟੌਪਰਜ਼ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।