Home » ਪੁਲਿਸ ਅਧਿਕਾਰੀ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਕਬੂਲ ਦੋਸ਼, ਹਾਦਸੇ ਦੌਰਾਨ ਇੱਕ ਵਿਅਕਤੀ ਦੀ ਹੋ ਗਈ ਸੀ ਮੌਤ…
Home Page News • New Zealand Local News • NewZealand

ਪੁਲਿਸ ਅਧਿਕਾਰੀ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਕਬੂਲ ਦੋਸ਼, ਹਾਦਸੇ ਦੌਰਾਨ ਇੱਕ ਵਿਅਕਤੀ ਦੀ ਹੋ ਗਈ ਸੀ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਪੂਰਬੀ ਆਕਲੈਂਡ ਵਿੱਚ ਪਿਛਲੇ ਮਹੀਨੇ ਇੱਕ ਸਾਈਕਲ ਸਵਾਰ ਦੀ ਮੌਤ ਲਈ ਦੋਸ਼ੀ 22 ਸਾਲਾ ਪੁਲਿਸ ਅਧਿਕਾਰੀ ਨੇ ਲਿਮਟ ਤੋ ਜ਼ਿਆਦਾ ਸ਼ਰਾਬ ਪੀਣ ਕੇ ਗੱਡੀ ਚਲਾਉਣ ਦਾ ਦੋਸ਼ੀ ਮੰਨਿਆ ਹੈ, ਜਿਸ ਕਾਰਨ ਵਿਅਕਤੀ ਦੀ ਮੌਤ ਹੋ ਗਈ ਹੈ। ਸ਼ਨੀਵਾਰ, 17 ਸਤੰਬਰ ਨੂੰ ਸਵੇਰੇ 8 ਵਜੇ ਤੋਂ ਬਾਅਦ ਫਲੈਟ ਬੁਸ਼ ਵਿੱਚ ਸਟੈਨਕੋਮਬ ਰੋਡ ‘ਤੇ 69 ਸਾਲਾ ਡੇਵਿਡ ਲੇਨ ਦੀ ਮੌਤ ਹੋ ਗਈ। ਅੱਜ ਅਦਾਲਤ ਵਿੱਚ ਮਾਨਸੇ ਦੇ ਵਕੀਲ ਨੇ ਕਿਹਾ ਕਿ ਲੇਨ ਦੇ ਪਰਿਵਾਰ ਨੂੰ ਲਿਖਤੀ ਮੁਆਫੀ ਭੇਜ ਦਿੱਤੀ ਗਈ ਹੈ ਅਤੇ ਸਵੀਕਾਰ ਕਰ ਲਈ ਗਈ ਹੈ।ਵਾਧੂ ਸਾਹ ਅਲਕੋਹਲ ਦੇ ਦੋਸ਼ ਵਿੱਚ ਵੱਧ ਤੋਂ ਵੱਧ 10 ਸਾਲ ਦੀ ਕੈਦ ਦੀ ਸਜ਼ਾ ਜਾਂ $20,000 ਦਾ ਜੁਰਮਾਨਾ ਹੋ ਸਕਦਾ ਹੈ।ਇਸ ਸਬੰਧੀ ਸਜ਼ਾ ਜਨਵਰੀ ਵਿੱਚ ਤੈਅ ਕੀਤੀ ਗਈ ਹੈ।