Home » ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਹੱਦ ‘ਤੇ 9ਵੀਂ ਵਾਰ ਮਨਾਈ ਫੌਜੀ ਜਵਾਨਾਂ ਦੇ ਨਾਲ ਦੀਵਾਲੀ…
Home Page News India India News

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਹੱਦ ‘ਤੇ 9ਵੀਂ ਵਾਰ ਮਨਾਈ ਫੌਜੀ ਜਵਾਨਾਂ ਦੇ ਨਾਲ ਦੀਵਾਲੀ…

Spread the news

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਹੀ ਅੰਦਾਜ਼ ਵਿੱਚ ਭਾਰਤੀ ਸੈਨਾ ਦੇ ਫੌਜੀ ਜਵਾਨਾਂ ਦੇ ਨਾਲ ਇਸ ਵਾਰ ਵੀ ਦੀਵਾਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਦਰਅਸਲ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੌਜੀ ਜਵਾਨਾਂ ਦੇ ਨਾਲ ਦੀਵਾਲੀ ਮਨਾਉਣ ਦੇ ਲਈ ਜੰਮੂ-ਕਸ਼ਮੀਰ ਪਹੁੰਚੇ । ਇਸ ਦੌਰਾਨ ਕਰਗਿਲ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੌਜ ਦੇ ਜਵਾਨਾਂ ਦੇ ਨਾਲ ਦੀਵਾਲੀ ਮਨਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੌਜੀ ਜਵਾਨਾਂ ਨੂੰ ਸੰਬੋਧਨ ਕਰਦਿਆਂ ਜਵਾਨਾਂ ਜੇਜਬੇ ਨੂੰ ਸਲਾਮ ਕੀਤਾ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗੇ ਕਿਹਾ, ਮੇਰੇ ਲਈ ਤੁਸੀਂ ਸਾਲਾਂ-ਬੱਧੀ ਮੇਰਾ ਪਰਿਵਾਰ ਹੋ। ਮੇਰੀ ਦੀਵਾਲੀ ਦੀ ਮਿਠਾਸ ਤੁਹਾਡੇ ਵਿੱਚ ਚੜ੍ਹਦੀ ਹੈ, ਮੇਰੀ ਦੀਵਾਲੀ ਦੀ ਰੋਸ਼ਨੀ ਤੁਹਾਡੇ ਵਿੱਚ ਹੈ ਅਤੇ ਅਗਲੀ ਦੀਵਾਲੀ ਤੱਕ ਮੇਰੀ ਸਥਿਤੀ ਨੂੰ ਵਧਾਉਂਦੀ ਹੈ। ਤੁਹਾਨੂੰ ਦਸ ਦਈਏ ਕਿ ਇਹ ਨੌਵੀਂ ਵਾਰ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਵੱਲੋਂ ਸ਼ੁਰੂ ਕੀਤੀ ਪ੍ਰਥਾ ਮੁਤਾਬਕ ਫੌਜੀ ਜਵਾਨਾਂ ਦੇ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਹਨ।