Home » ਮੈਟਰੋ ਕਲੱਬ ਵੱਲੋਂ ਵੱਡਾ ਖੇਡ ਮੇਲਾਂ 30 ਅਕਤੂਬਰ ਨੂੰ
Home Page News • New Zealand Local News • NewZealand • Sports • Sports

ਮੈਟਰੋ ਕਲੱਬ ਵੱਲੋਂ ਵੱਡਾ ਖੇਡ ਮੇਲਾਂ 30 ਅਕਤੂਬਰ ਨੂੰ

Spread the news

ਆਕਲੈਂਡ(ਬਲਜਿੰਦਰ ਸਿੰਘ)ਨਿਊਜ਼ੀਲੈਂਡ ਵਿੱਚ ਇਸ ਟਾਇਮ ਕਬੱਡੀ ਸ਼ੀਜਨ ਚੱਲ ਰਿਹਾ ਹੈ ਅਤੇ ਹਰ ਹਫਤੇ ਵੱਖ-ਵੱਖ ਸਹਿਰਾ ਵਿੱਚ ਵੱਡੇ ਖੇਡ ਮੇਲੇ ਕਰਵਾਏ ਜਾ ਰਹੇ ਹਨ।ਇਸੇ ਲੜੀ ਅਧੀਨ ਆਉਂਦੇ ਐਤਵਾਰ 30 ਅਕਤੂਬਰ ਨੂੰ ਫਲੈਟਬੁੱਸ਼ ਦੇ Berry Curtis Park ਵਿੱਚ ਮੈਟਰੋ ਕਲੱਬ ਵੱਲੋਂ ਦੂਜਾ ਸਲਾਨਾ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ। ਜਿਸ ਵਿੱਚ ਕਬੱਡੀ, ਫੁੱਟਵਾਲ, ਵਾਲੀਵਾਲ ਸ਼ੂਟਿੰਗ , ਸਮੈਸ਼ਿੰਗ, ਰੱਸਾ ਕੱਸੀ, ਸੀਪ ਅਤੇ ਗੁੱਲੀ ਡੰਡੇ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਇਸਦੇ ਨਾਲ ਨਾਲ ਲੇਡੀਜ ਦੇ ਕਢਾਈ, ਸਪੂਨ ਰੇਸ,ਮਿਉਜੀਕਲ ਚੇਅਰ ਦੇ ਮੁਕਾਬਲੇ ਅਤੇ ਹੋਰ ਬਹੁਤ ਸਾਰੀਆਂ ਬੱਚਿਆਂ ਦੀਆਂ ਫਨ ਐਕਟੀਵਿਟਿਸ ਹੋਣਗੀਆਂ।ਇਸ ਮੌਕੇ ਕਲੱਬ ਵੱਲੋਂ ਵਿਸ਼ੇਸ਼ ਤੋਰ ਤੇ ਦਸਤਾਰ ਸਿਖਲਾਈ ਕੈਂਪ ਦਾ ਵੀ ਆਯੋਜਨ ਕੀਤਾ ਜਾ ਰਿਹਾਂ ਹੈ। ਇਸ ਤੋ ਇਲਾਵਾ ਭੰਗੜਾ, ਗਿੱਧਾ, ਬੱਚਿਆਂ ਲਈ ਬਾਉਂਨਸੀ ਕਾਸਲ ਅਤੇ ਹੌਰ ਬਹੁਤ ਸਾਰੀਆਂ ਕਲਚਰਲ ਐਕਟੀਵਿਟਸ ਕਰਵਾਈਆਂ ਜਾਣਗੀਆਂ।ਕਲੱਬ ਮੈਬਰਾਂ ਵੱਲੋਂ ਸਾਰੇ ਭਾਈਚਾਰੇ ਨੂੰ ਹੁੰਮ ਹੁਮਾ ਕੇ ਪਹੁੰਚਣ ਦਾ ਸੱਦਾ ਦਿੱਤਾ ਗਿਆਂ ਹੈ।