ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਪ੍ਰਧਾਨ ਮੰਤਰੀ ਦੇ ਮਾਊਂਟ ਅਲਬਰਟ ਵੋਟਰ ਦਫ਼ਤਰ ‘ਤੇ ਅੱਜ ਸਵੇਰੇ ਹੋਏ ਤਲਵਾਰ ਹਮਲੇ ਤੋਂ ਬਾਅਦ ਇੱਕ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਪੁਲਿਸ ਦੇ ਬੁਲਾਰੇ ਨੇ ਕਿਹਾ ਕਿ 57 ਸਾਲਾ ਔਰਤ ਨੂੰ ਕੋਟਸਵਿਲੇ ਦੇ ਇਕ ਪਤੇ ‘ਤੇ ਸਥਿਤ ਸੀ, ਜਿੱਥੇ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਬੁਲਾਰੇ ਨੇ ਕਿਹਾ, “ਮਹਿਲਾ ਤੋ ਇਸ ਸਮੇਂ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਹ ਔਰਤ ਪੁੱਛਗਿੱਛ ਵਿੱਚ ਪੁਲਿਸ ਦੀ ਮਦਦ ਕਰ ਰਹੀ ਹੈ।ਦੱਸ ਦਈਏ ਕਿ ਇਹ ਘਟਨਾ ਅੱਜ ਸਵੇਰੇ 8.20 ਵਜੇ ਦੇ ਕਰੀਬ ਵਾਪਰੀ ਸੀ।
