ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਅੱਜ ਸਵੇਰੇ ਨੇਪੀਅਰ ਦੇ ਉਪਨਗਰ ਤਾਰਾਡੇਲ ਵਿੱਚ ਵਾਪਰੀ ਇੱਕ ਘਟਨਾ ਵਿੱਚ ਇੱਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਤੋਂ ਬਾਅਦ ਭਾਰੀ ਹਥਿਆਰਬੰਦ ਪੁਲਿਸ ਪਾਰਟੀ ਸੜਕਾਂ ‘ਤੇ ਘੁੰਮ ਰਹੀ ਸੀ। ਨਿਕਾਊ ਸਟ੍ਰੀਟ ਦੇ ਨਿਵਾਸੀਆਂ ਨੇ ਸਵੇਰੇ 7 ਵਜੇ ਦੇ ਕਰੀਬ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਗਈ ਸੀ ਮੌਕੇ ਤੇ ਪੁਲਿਸ ਅਤੇ ਸੇਂਟ ਜੌਨ ਐਂਬੂਲੈਂਸ ਅਵੋਨਡੇਲ ਰੋਡ ਨਜਦੀਕ ਬਾਲਮੋਰਲ ਸਟ੍ਰੀਟ ਤੇ ਪਹੁੰਚੀ ਦੱਸੀ ਜਾ ਰਹੀ ਹੈ।ਮੌਕੇ ‘ਤੇ ਮੌਜੂਦ ਇਕ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਹਾਕਸ ਬੇਅ ਹਸਪਤਾਲ ਲਿਜਾਇਆ ਗਿਆ।ਪੁਲਿਸ ਵੱਲੋਂ ਜਾਂਚ ਬਲਮੋਰਲ ਸਟ੍ਰੀਟ ‘ਤੇ ਖੜ੍ਹੀ ਇੱਕ ਕਾਲੀ ਕਾਰ ਦੇ ਦੁਆਲੇ ਕੀਤੀ ਜਾ ਰਹੀ ਹੈ।
