Home » ਦਿਲਜੀਤ ਦੁਸਾਂਝ ਨੇ ਮੁੰਬਈ ਕਾਨਸਰਟ ਦਾ ਕੀਤਾ ਐਲਾਨ…
Entertainment • Entertainment • Home Page News • India • India Entertainment • India News • Music

ਦਿਲਜੀਤ ਦੁਸਾਂਝ ਨੇ ਮੁੰਬਈ ਕਾਨਸਰਟ ਦਾ ਕੀਤਾ ਐਲਾਨ…

Spread the news

ਪ੍ਰਸਿੱਧ ਗਾਇਕ ਦਿਲਜੀਤ ਇੱਕ ਵਾਰ ਫਿਰ ਤੋਂ ਆਪਣੇ ਫੈਨਸ ਲਈ ਧਮਾਕਾ ਕਰਨ ਨੂੰ ਤਿਆਰ ਹੈ।ਦਿਲਜੀਤ ਨੇ ਆਪਣੇ ਫੈਨਸ ਨੂੰ ਸਰਪ੍ਰਾਈਜ਼ ਦਿੰਦਿਆਂ ਮੁੰਬਈ ਕਾਨਸਰਟ ਦਾ ਐਲਾਨ ਕੀਤਾ ਹੈ। ਇਸ ਬਾਰੇ ਟਵੀਟ ਕਰਦਿਆਂ ਉਨ੍ਹਾਂ ਨੇ ਲਿਖਿਆ ” MUMBAI CONCERT 🌃, Date Locked 🔒 , Announcement 🔜 “। ਦਿਲਜੀਤ ਦੇ ਫੈਨਸ ਲਈ ਇਸ ਤੋਂ ਵੱਡੀ ਖੁਸ਼ੀ ਗੱਲ ਸ਼ਾਇਦ ਹੀ ਕੋਈ ਹੋਵੇਗੀ ਕਿ ਸਿੰਗਰ ਦਾ ਕਾਨਸਰਟ ਮੁੰਬਈ ‘ਚ ਹੋਣ ਵਾਲਾ ਹੈ ਜਿਸ ਦੀ ਤਾਰੀਖ ਦਾ ਐਲਾਨ ਵੀ ਜਲਦ ਹੋ ਜਾਵੇਗਾ। ਹੁਣ ਫੈਨਸ ਨੂੰ ਜੇਕਰ ਇੰਤਜ਼ਾਰ ਹੈ ਤਾਂ ਦਿਲਜੀਤ ਵਲੋਂ ਇਸ ਕਾਨਸਰਟ ਦੀ ਤਾਰੀਖ ਦੇ ਐਲਾਨ ਦਾ ਹੈ।