Home » ਰੂਸੀ ਸੰਸਦ ਦਾ ਦਾਅਵਾ-ਯੂਕ੍ਰੇਨ ਨੂੰ ਪ੍ਰਮਾਣੂ ਬੰਬ ਬਣਾਉਣ ‘ਚ ਮਦਦ ਕਰ ਰਿਹੈ ਪਾਕਿ…
Home Page News World World News

ਰੂਸੀ ਸੰਸਦ ਦਾ ਦਾਅਵਾ-ਯੂਕ੍ਰੇਨ ਨੂੰ ਪ੍ਰਮਾਣੂ ਬੰਬ ਬਣਾਉਣ ‘ਚ ਮਦਦ ਕਰ ਰਿਹੈ ਪਾਕਿ…

Spread the news

ਯੂਕ੍ਰੇਨ ਅਤੇ ਰੂਸ ਵਿਚਾਲੇ ਯੁੱਧ ਲਗਾਤਾਰ ਜਾਰੀ ਹੈ। ਹੁਣ ਇਸ ਜੰਗ ਵਿੱਚ ਪਾਕਿਸਤਾਨ ਦਾ ਮੁੱਦਾ ਸੁਰਖੀਆਂ ਬਟੋਰ ਰਿਹਾ ਹੈ। ਇਕ ਰੂਸੀ ਸੰਸਦ ਮੈਂਬਰ ਨੇ ਪਾਕਿਸਤਾਨ ਨੂੰ ਲੈ ਕੇ ਸਨਸਨੀਖੇਜ਼ ਦਾਅਵਾ ਕੀਤਾ ਹੈ। ਰੂਸੀ ਸੰਸਦ ਮੈਂਬਰ ਇਗੋਰ ਮੋਰੋਜ਼ੋਵ ਦਾ ਕਹਿਣਾ ਹੈ ਕਿ ਪਾਕਿਸਤਾਨ ਪਹਿਲਾਂ ਹੀ ਯੂਕ੍ਰੇਨ ਫੌਜ ਨੂੰ ਤੋਪ ਦੇ ਗੋਲੇ ਸਪਲਾਈ ਕਰ ਰਿਹਾ ਹੈ ਅਤੇ ਹੁਣ ਯੂਕ੍ਰੇਨ ਅਤੇ ਪਾਕਿਸਤਾਨ ਨੇ ਪ੍ਰਮਾਣੂ ਹਥਿਆਰ ਬਣਾਉਣ ਦੀ ਤਕਨੀਕ ਦੇ ਬਾਰੇ ‘ਚ ਚਰਚਾ ਕੀਤੀ ਹੈ। ਇਗੋਰ ਰੂਸ ਦੀ ਰੱਖਿਆ ਕਮੇਟੀ ਦੀ ਫੈਡਰੇਸ਼ਨ ਕੌਂਸਲ ਦੇ ਮੈਂਬਰ ਹਨ। ਇਸ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਉੱਤਰੀ ਕੋਰੀਆ ਅਤੇ ਲੀਬੀਆ ਵਰਗੇ ਦੇਸ਼ਾਂ ਨੂੰ ਪ੍ਰਮਾਣੂ ਤਕਨੀਕ ਵੇਚਣ ਦਾ ਖੁਲਾਸਾ ਹੋ ਚੁੱਕਾ ਹੈ। ਇਗੋਰ ਨੇ ਕਿਹਾ, “ਯੂਕ੍ਰੇਨ ਦੇ ਮਾਹਰਾਂ ਨੇ ਪਾਕਿਸਤਾਨ ਦੀ ਯਾਤਰਾ ਕੀਤੀ ਹੈ ਅਤੇ ਇਸਲਾਮਾਬਾਦ ਦੇ ਇਕ ਪ੍ਰਤੀਨਿਧੀਮੰਡਲ ਯੂਕ੍ਰੇਨ ਗਿਆ ਹੈ ਤਾਂ ਜੋ ਪ੍ਰਮਾਣੂ ਬੰਬ ਬਣਾਉਣ ਦੀ ਤਕਨੀਕ ‘ਤੇ ਚਰਚਾ ਕੀਤੀ ਜਾ ਸਕੇ। ਉਨ੍ਹਾਂ ਨੇ ਯੂਕ੍ਰੇਨ ਦੇ ਪ੍ਰਮਾਣੂ ਬੰਬ ਨੂੰ ਲੈ ਕੇ ਆਯੋਜਿਤ ਪ੍ਰੈੱਸ ਕਾਨਫਰੰਸ ‘ਚ ਇਹ ਦਾਅਵਾ ਕੀਤਾ। ਰੂਸ ਨੇ ਇਹ ਦਾਅਵਾ ਅਜਿਹੇ ਸਮੇਂ ‘ਚ ਕੀਤਾ ਹੈ ਜਦੋਂ ਉਸ ਨੇ ਯੂਕ੍ਰੇਨ ‘ਤੇ ਡਰਟੀ ਬੰਬ ਦੀ ਵਰਤੋਂ ਕਰਨ ਦੀ ਤਿਆਰੀ ਲਈ ਦਲੀਲ ਨੂੰ ਤੇਜ਼ ਕਰ ਦਿੱਤਾ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਰਿਆ ਨੋਵੋਸਤੀ ਨੇ ਇਗੋਰ ਦੇ ਬਿਆਨ ਦੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਰੂਸ ਦੇ ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਯੂਕ੍ਰੇਨ ਦੀ ਡਰਟੀ ਬੰਬ ਬਣਾਉਣ ਦੀ ਸਮਰੱਥਾ ਕਿਸੇ ਤੋਂ ਲੁਕੀ ਨਹੀਂ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਿੱਤਪੋਸ਼ਣ ਦਾ ਮੁੱਦਾ ਬੁਨਿਆਦੀ ਹੈ। ਉਨ੍ਹਾਂ ਨੇ ਯੂਕ੍ਰੇਨ ਦੇ ਡਰਟੀ ਬੰਬ ਦੀ ਚਰਚਾ ਦੌਰਾਨ ਕਿਹਾ ਕਿ ਯੂਕ੍ਰੇਨ ਦਾ ਖਤਰਾ ਅਸਲੀ ਹੈ। ਇਗੋਰ ਨੇ ਕਿਹਾ ਕਿ ਯੂਕ੍ਰੇਨ ਆਪਣੇ ਬੰਬ ਦੀ ਵਰਤੋਂ ਕਰਨ ਲਈ ਤੋਚਕਾ ਯੂ ਦੀ ਵਰਤੋਂ ਘੱਟ ਸਮਰੱਥਾ ਦੇ ਪ੍ਰਮਾਣੂ ਹਮਲੇ ਲਈ ਕਰ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਦੇ ਸੰਸਦ ਨੇ ਇਸ ਗੱਲ ਦੀ ਇਜਾਜ਼ਤ ਦਿੱਤੀ ਹੈ ਕਿ ਰਾਸ਼ਟਰਪਤੀ ਘੱਟ ਸਮਰੱਥਾ ਦੇ ਪ੍ਰਮਾਣੂ ਬੰਬ ਦੀ ਦੁਨੀਆ ਵਿੱਚ ਕਿਤੇ ਵੀ ਵਰਤੋਂ ਕਰ ਸਕਦੇ ਹਨ। ਇਗੋਰ ਨੇ ਇਸ ਗੱਲ ਦੀ ਖਦਸ਼ੇ ਨੂੰ ਰੱਦ ਨਹੀਂ ਕੀਤਾ ਕਿ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਬ੍ਰਿਟੇਨ ਅਤੇ ਅਮਰੀਕਾ ਦੇ ਸਹਿਯੋਗੀਆਂ ਨਾਲ ਪ੍ਰਮਾਣੂ ਹਥਿਆਰਾਂ ‘ਦੇ ਬਾਰੇ ‘ਚ ਚਰਚਾ ਕੀਤੀ ਹੋਵੇ।