ਆਕਲੈਂਡ(ਬਲਜਿੰਦਰ ਸਿੰਘ)ਪਿਛਲੇ ਐਤਵਾਰ ਨੂੰ ਮੀਂਹ ਕਾਰਨ ਰੱਦ ਹੋਇਆ ਮੈਟਰੋ ਕਲੱਬ ਦਾ ਖੇਡ ਮੇਲਾ ਹੁਣ ਕੱਲ੍ਹ 5 ਨਵੰਬਰ ਦਿਨ ਸ਼ਨਿਵਾਰ ਨੂੰ ਫਲੈਟਬੁੱਸ਼ ਦੇ Berry Curtis Park ਵਿੱਚ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਕਬੱਡੀ, ਫੁੱਟਵਾਲ, ਵਾਲੀਵਾਲ ਸ਼ੂਟਿੰਗ , ਸਮੈਸ਼ਿੰਗ, ਰੱਸਾ ਕੱਸੀ, ਸੀਪ,ਗੁੱਲੀ ਡੰਡੇ ਅਤੇ ਵੰਨਟੇ ਮੁਕਾਬਲੇ ਕਰਵਾਏ ਜਾਣਗੇ। ਅਤੇ ਇਸਦੇ ਨਾਲ ਨਾਲ ਲੇਡੀਜ ਦੇ ਕਢਾਈ, ਸਪੂਨ ਰੇਸ,ਮਿਉਜੀਕਲ ਚੇਅਰ ਦੇ ਮੁਕਾਬਲੇ ਅਤੇ ਹੋਰ ਬਹੁਤ ਸਾਰੀਆਂ ਬੱਚਿਆਂ ਦੀਆਂ ਫਨ ਐਕਟੀਵਿਟਿਸ ਹੋਣਗੀਆਂ।
ਇਸ ਮੌਕੇ ਕਲੱਬ ਵੱਲੋਂ ਵਿਸ਼ੇਸ਼ ਤੋਰ ਤੇ ਦਸਤਾਰ ਸਿਖਲਾਈ ਕੈਂਪ ਦਾ ਦੇ ਨਾਲ-ਨਾਲ ਭੰਗੜਾ, ਗਿੱਧਾ, ਬੱਚਿਆਂ ਲਈ ਬਾਉਂਨਸੀ ਕਾਸਲ ਅਤੇ ਹੌਰ ਬਹੁਤ ਸਾਰੀਆਂ ਕਲਚਰਲ ਐਕਟੀਵਿਟਸ ਕਰਵਾਈਆਂ ਜਾਣਗੀਆਂ।ਕਲੱਬ ਮੈਬਰਾਂ ਵੱਲੋਂ ਸਾਰੇ ਭਾਈਚਾਰੇ ਨੂੰ ਹੁੰਮ ਹੁਮਾ ਕੇ ਪਹੁੰਚਣ ਦਾ ਸੱਦਾ ਦਿੱਤਾ ਗਿਆਂ ਹੈ।
ਮੈਟਰੋ ਕਲੱਬ ਵੱਲੋਂ ਵੱਡਾ ਖੇਡ ਮੇਲਾਂ ਕੱਲ੍ਹ 5 ਨਵੰਬਰ ਨੂੰ ਫਲੈਟਬੁੱਸ਼ ਵਿੱਚ…
