Home » 13 ਨਵੰਬਰ ਨੂੰ ਪਾਪਾਮੋਆ ‘ਚ ਹੋਵੇਗਾ ਪੰਜਾਬੀ ਖੇਡ ਮੇਲਾਂ,ਪ੍ਰਬੰਧਕਾਂ ਵੱਲੋਂ ਪਹੁੰਚਣ ਦਾ ਖੁੱਲਾਂ ਸੱਦਾ…
Home Page News • India Sports • New Zealand Local News • NewZealand • Sports • Sports

13 ਨਵੰਬਰ ਨੂੰ ਪਾਪਾਮੋਆ ‘ਚ ਹੋਵੇਗਾ ਪੰਜਾਬੀ ਖੇਡ ਮੇਲਾਂ,ਪ੍ਰਬੰਧਕਾਂ ਵੱਲੋਂ ਪਹੁੰਚਣ ਦਾ ਖੁੱਲਾਂ ਸੱਦਾ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਨਿਊਜ਼ੀਲੈਂਡ ਵਿੱਚ ਇਸ ਸਮੇਂ ਕਬੱਡੀ ਸ਼ੀਜਨ ਚੱਲ ਰਿਹਾ ਹੈ ਜਿਸ ਵਿੱਚ ਨਿਊਜ਼ੀਲੈਂਡ ਕਬੱਡੀ ਫੈਂਡਰੇਸ਼ਨ ਦੇ ਸਹਿਯੋਗ ਨਾਲ ਹਰ ਹਫ਼ਤੇ ਵੱਖ-ਵੱਖ ਸ਼ਹਿਰਾਂ ਵਿੱਚ ਵੱਡੇ ਖੇਡ ਮੇਲੇ ਕਰਵਾਏ ਜਾ ਰਹੇ ਹਨ।ਜਿੱਥੇ ਪਿਛਲੇ ਦਿਨਾਂ ਵਿੱਚ ਕਈ ਵੱਡੇ ਖੇਡ ਮੇਲੇ ਹੋਏ ਹੁਣ ਇਸ ਐਤਵਾਰ ਜਾਣੀ ਕਿ 13 ਨਵੰਬਰ ਦਿਨ ਐਤਵਾਰ ਨੂੰ ਪਾਪਾਮੋਆ ਵਿੱਚ ਚੜਦੀ ਕਲਾਂ ਸਪੋਰਟਸ ਕਲੱਬ ਵੱਲੋਂ ਬਹੁਤ ਹੀ ਸ਼ਾਨਦਾਰ ਪੰਜਾਬੀ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਕਬੱਡੀ, ਫੁੱਟਵਾਲ, ਵਾਲੀਵਾਲ ਸ਼ੂਟਿੰਗ , ਸਮੈਸ਼ਿੰਗ, ਰੱਸਾ ਕੱਸੀ,ਮਿਉਜੀਕਲ ਚੇਅਰ ਅਤੇ ਹੋਰ ਬਹੁਤ ਸਾਰੀਆਂ ਬੱਚਿਆਂ ਦੀਆਂ ਫਨ ਐਕਟੀਵਿਟਿਸ ਹੋਣਗੀਆਂ।ਬੱਚਿਆਂ ਲਈ ਬਾਉਂਨਸੀ ਕਾਸਲ ਆਦਿ ਦਾ ਪ੍ਰਬੰਧ ਅਤੇ ਖਾਣ-ਪੀਣ ਦੇ ਵਿਸ਼ੇਸ਼ ਪ੍ਰਬੰਧ ਹੋਣਗੇ।ਕਲੱਬ ਮੈਬਰਾਂ ਵੱਲੋਂ ਸਾਰੇ ਭਾਈਚਾਰੇ ਨੂੰ ਹੁੰਮ ਹੁਮਾ ਕੇ ਪਹੁੰਚਣ ਦਾ ਸੱਦਾ ਦਿੱਤਾ ਗਿਆਂ ਹੈ।