Home » ਇੰਟਰਨੈਸ਼ਨਲ ਕਬੱਡੀ ਖਿਡਾਰੀ ਸ਼ੇਰਾ ਅਠਵਾਲ ਦੀ ਕੈਨੇਡਾ ਚ ਹੋਈ ਮੌਤ…
Home Page News India News India Sports

ਇੰਟਰਨੈਸ਼ਨਲ ਕਬੱਡੀ ਖਿਡਾਰੀ ਸ਼ੇਰਾ ਅਠਵਾਲ ਦੀ ਕੈਨੇਡਾ ਚ ਹੋਈ ਮੌਤ…

Spread the news

ਖੇਡ ਕੱਬਡੀ ਚ ਆਪਣੀ ਵੱਖ ਪਹਿਚਾਣ ਬਣਾਉਣ ਵਾਲਾ ਨੌਜਵਾਨ ਇੰਟਰਨੈਸ਼ਨਲ ਖਿਡਾਰੀ ਸ਼ੇਰਾ ਅਠਵਾਲ ( ਸ਼ਮਸ਼ੇਰ ਸਿੰਘ )ਦੀ ਕੈਨੇਡਾ ਵਿੱਚ ਅਚਾਨਕ ਮੌਤ ਹੋ ਗਈ | ਉਥੇ ਹੀ ਸ਼ੇਰੇ ਦੇ ਦੇਹਾਂਤ ਦਾ ਸੁਨੇਹਾ ਜਿਵੇ ਹੀ ਉਸ ਦੇ ਪਰਿਵਾਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਪਿੰਡ ਅਠਵਾਲ ਵਿਖੇ ਮਿਲਿਆ ਤਾ ਪਰਿਵਾਰ ਅਤੇ ਇਲਾਕੇ ਭਰ ਚ ਸੋਗ ਦਾ ਮਾਹੌਲ ਫੈਲ ਗਿਆਂ ਪੂਰਾ ਪਰਿਵਾਰ ਸਹਿਮ ਅਤੇ ਗ਼ਮਗੀਨ ਹੈ ਉਥੇ ਹੀ ਸ਼ੇਰੇ ਦੇ ਚਾਚਾ ਨੇ ਦੱਸਿਆ ਕਿ ਸ਼ੇਰੇ ਦਾ ਇਕ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਪਿੰਡ ਡੇਢ ਮਹੀਨਾ ਦੀ ਛੁੱਟੀ ਕੱਟ ਕੇ ਉਹ ਵਾਪਿਸ ਕੈਨੇਡਾ ਗਿਆ ਸੀ ਅਤੇ ਉਹਨਾਂ ਦੱਸਿਆ ਕਿ ਪਰਿਵਾਰ ਲਈ ਵੱਡਾ ਦੁੱਖਾਂ ਦਾ ਸਮਾਂ ਹੈ ਅਤੇ ਹੁਣ ਤਕ ਉਹਨਾਂ ਨੂੰ ਇਹੀ ਜਾਣਕਾਰੀ ਮਿਲੀ ਹੈ ਕਿ ਅਚਾਨਕ ਮੌਤ ਹੋਈ ਹੈ ਜਦ ਕਿ ਪੋਸਟਮਾਰਟਮ ਦੀ ਰਿਪੋਰਟ ਨਹੀਂ ਆਈ ਅਤੇ ਉਸ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਚਲੇਗਾ।