Home » ਕਲਾਰਕਸ ਬੀਚ ਕਿਸ਼ਤੀ ਹਾਦਸੇ ਦੇ ਲਾਪਤਾ ਲੜਕੇ ਦੀ ਭਾਲ ਅਜੇ ਵੀ ਜਾਰੀ…
Home Page News New Zealand Local News NewZealand

ਕਲਾਰਕਸ ਬੀਚ ਕਿਸ਼ਤੀ ਹਾਦਸੇ ਦੇ ਲਾਪਤਾ ਲੜਕੇ ਦੀ ਭਾਲ ਅਜੇ ਵੀ ਜਾਰੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਦੇ ਮੈਨੂਕਾਉ ਹਰਬਰ ਵਿੱਚ ਪੰਜ ਲੋਕਾਂ ਸਮੇਤ ਕਿਸ਼ਤੀ ਪਲਟਣ ਤੋਂ ਬਾਅਦ ਲਾਪਤਾ ਹੋਏ 10 ਸਾਲਾ ਲੜਕੇ ਦੀ ਭਾਲ ਦੂਜੇ ਹਫ਼ਤੇ ਵਿੱਚ ਜਾਰੀ ਹੈ।ਕਿਸ਼ਤੀ ਪਲਟਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਦੋ ਵਿਅਕਤੀ ਤੈਰ ਕੇ ਕਿਨਾਰੇ ‘ਤੇ ਵਾਪਸ ਆਉਣ ਵਿਚ ਕਾਮਯਾਬ ਰਹੇ ਅਤੇ ਪੰਜਵੇਂ ਵਿਅਕਤੀ ਨੂੰ ਹੈਲੀਕਾਪਟਰ ਰਾਹੀਂ ਬਚਾ ਲਿਆ ਗਿਆ।ਪੁਲਿਸ ਮੈਰੀਟਾਈਮ ਯੂਨਿਟ ਨੇ ਪੁਸ਼ਟੀ ਕੀਤੀ ਕਿ ਉਹ ਲੜਕੇ ਦੇ ਲਾਪਤਾ ਹੋਣ ਦੇ ਇੱਕ ਹਫ਼ਤੇ ਤੋਂ ਵੱਧ ਬਾਅਦ, ਸੋਮਵਾਰ ਨੂੰ ਖੋਜ ਦੇ ਯਤਨ ਜਾਰੀ ।ਇਹ ਲੜਕਾ ਵਾਈਕੂ ਦੇ ਸੈਂਡਸਪਿਟ ਰੋਡ ਸਕੂਲ ਦਾ ਵਿਦਿਆਰਥੀ ਹੈ, ਅਤੇ ਸਕੂਲ ਦੀ ਪ੍ਰਿੰਸੀਪਲ ਸ਼ੈਰੀਨ ਡੀ ਜੋਂਗ ਨੇ ਕਿਹਾ ਕਿ ਇਸ ਘਟਨਾ ਨਾਲ ਭਾਈਚਾਰਾ ਭਾਰੀ ਦੁੱਖ ਹੈ।