Home » ਆਕਲੈਂਡ ਬੀਚ ‘ਤੇ ਮਿਲੀ ਲਾਸ਼ ਹੋ ਸਕਦੀ ਹੈ ਥੇਮਸ ਤੋ ਲਾਪਤਾ ਹੋਏ ਵਿਅਕਤੀ ਦੀ…
Home Page News New Zealand Local News NewZealand

ਆਕਲੈਂਡ ਬੀਚ ‘ਤੇ ਮਿਲੀ ਲਾਸ਼ ਹੋ ਸਕਦੀ ਹੈ ਥੇਮਸ ਤੋ ਲਾਪਤਾ ਹੋਏ ਵਿਅਕਤੀ ਦੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਪੁਲਿਸ ਦਾ ਮੰਨਣਾ ਹੈ ਕਿ ਹਫਤੇ ਦੇ ਅੰਤ ‘ਤੇ ਆਕਲੈਂਡ ਬੀਚ ‘ਤੇ ਮਿਲੀ ਲਾਸ਼ ਇਸ ਮਹੀਨੇ ਦੇ ਸ਼ੁਰੂ ਤੋਂ ਥੇਮਸ ਦੀ ਫਿਰਥ ‘ਤੇ ਲਾਪਤਾ ਹੋਏ ਵਿਅਕਤੀ ਦੀ ਹੋ ਸਕਦੀ ਹੈ।ਕਾਇਆਕਰ 5 ਨਵੰਬਰ ਸ਼ਨੀਵਾਰ ਨੂੰ ਦੁਪਹਿਰ 3 ਵਜੇ ਮਿਰਾਂਡਾ ਨੇੜੇ ਕਾਇਆਆ ਤੋਂ ਮੱਸਲ ਫਾਰਮਾਂ ‘ਤੇ ਮੱਛੀਆਂ ਫੜਨ ਦੇ ਇਰਾਦੇ ਨਾਲ ਰਵਾਨਾ ਹੋਇਆ ਸੀ ਪਰ ਉਹ ਵਾਪਸ ਨਹੀਂ ਆਇਆ ਅਤੇ ਸ਼ਨੀਵਾਰ ਰਾਤ ਨੂੰ ਉਸ ਦੇ ਪਰਿਵਾਰ ਵੱਲੋਂ ਲਾਪਤਾ ਹੋਣ ਦੀ ਸੂਚਨਾ ਦਿੱਤੀ ਗਈ।ਇਹ ਲਾਸ਼ ਉਥੋਂ 50 ਕਿਲੋਮੀਟਰ ਦੀ ਦੂਰੀ ਤੋ ਮਿਲੀ ਹੈ।