ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਬੀਤੇ ਦਿਨੀਂ ਆਕਲੈਂਡ ਦੇ ਐਲਰਸਲੀ ਵਿੱਚ ਕੁੱਝ ਨਕਾਬਪੋਸ਼ ਲੁਟੇਰਿਆਂ ਵੱਲੋਂ ਇਕ ਜਿਊਲਰੀ ਸਟੋਰ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆਂ ਇਸ ਲੁੱਟ ਨੂੰ ਰੋਕਣ ਅਤੇ ਲੁਟੇਰਿਆਂ ਨੂੰ ਕਾਬੂ ਕਰਨ ਲਈ ਗੁਆਢੀ ਕਾਰੋਬਾਰੀਆਂ ਵੱਲੋਂ ਬਹਾਦਰੀ ਵਿਖਾਈ ਗਈ ਜਿਸ ਸਦਕਾ ਲੁਟੇਰੇ ਜਲਦੀ ਪੁਲਿਸ ਦੇ ਹੱਥ ਲੱਗ ਗਏ।ਦਅਰਸਲ ਆਕਲੈਂਡ ਦੇ ਐਲਰਸਲੀ ਦੇ ਇੱਕ ਜਿਊਲਰੀ ਸਟੋਰ ਵਿੱਚ ਕੁਝ ਲੁਟੇਰੇ ਨੀਲੇ ਰੰਗ ਦੀ ਗੱਡੀ ਵਿੱਚ ਲੁੱਟ ਨੂੰ ਅੰਜਾਮ ਦੇਣ ਪੁੱਜੇ, ਲੁਟੇਰਿਆਂ ਦਾ ਸਾਹਮਣਾ ਕਰਦਿਆਂ ਪਹਿਲਾਂ ਤਾਂ ਗੁਆਂਢੀ ਕਾਰੋਬਾਰੀਆਂ ਨੇ ਤੋੜ ਗੱਡੀ ਦੇ ਸ਼ੀਸ਼ੇ ਭੰਨੇ ਅਤੇ ਫਿਰ ਉਹਨਾ ਦੀ ਗੱਡੀ ਦੇ ਟਾਇਰ ਪੈਂਚਰ ਕਰ ਦਿੱਤੇ।ਇਸ ਦੌਰਾਨ ਸਟੋਰ ਤੋਂ ਹੀ 2 ਮਹਿਲਾਵਾਂ ਨੇ ਵੀ ਲੁਟੇਰਿਆਂ ਦਾ ਦੱਬ ਕੇ ਸਾਹਮਣਾ ਕੀਤਾ। ਘਬਰਾਏ ਲੁਟੇਰੇ ਮੌਕੇ ਤੋਂ ਨੁਕਸਾਨੀ ਹੋਈ ਗੱਡੀ ਵਿੱਚ ਭੱਜਣ ਵਿੱਚ ਤਾਂ ਸਫਲ ਹੋ ਗਏ, ਪਰ ਗੱਡੀ ਨੁਕਸਾਨੇ ਜਾਣ ਕਾਰਨ ਇਹ ਲੁਟੇਰੇ ਜਿਆਦਾ ਦੂਰ ਨਹੀਂ ਜਾ ਸਕੇ ਤੇ ਨਜਦੀਕੀ ਇਲਾਕੇ ਤੋਂ ਹੀ ਪੁਲਿਸ ਦੇ ਈਗਲ ਹੈਲੀਕਾਪਟਰ ਦੀ ਮੱਦਦ ਨਾਲ ਗ੍ਰਿਫਤਾਰ ਕਰ ਲਏ ਗਏ।ਇਸ ਸਾਰੇ ਘਟਨਾਕ੍ਰਮ ਦੀ ਇੱਕ ਵੀਡੀਓ ਵੀ ਸ਼ੋਸਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।
ਕਿੰਝ ਕਾਬੂ ਕੀਤੇ ਗਏ ਐਲਰਸਲੀ ਵਿੱਚ ਜਿਊਲਰੀ ਸਟੋਰ ਲੁੱਟਣ ਆਏ ਲੁਟੇਰੇ…
November 14, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












