Home » ਆਕਲੈਂਡ ਦੇ ਇੱਕ ਸਕੂਲ ਨੂੰ ਕੀਤਾ ਗਿਆ ਲਾਕਡਾਊਨ,ਐਮਰਜੈਂਸੀ ਸੇਵਾਵਾਂ ਹਥਿਆਰਾਂ ਦੀ ਘਟਨਾ ਸਬੰਧੀ ਕਰ ਰਹੀਆਂ ਹਨ ਜਾਂਚ…
Home Page News New Zealand Local News NewZealand

ਆਕਲੈਂਡ ਦੇ ਇੱਕ ਸਕੂਲ ਨੂੰ ਕੀਤਾ ਗਿਆ ਲਾਕਡਾਊਨ,ਐਮਰਜੈਂਸੀ ਸੇਵਾਵਾਂ ਹਥਿਆਰਾਂ ਦੀ ਘਟਨਾ ਸਬੰਧੀ ਕਰ ਰਹੀਆਂ ਹਨ ਜਾਂਚ…

Spread the news

ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਦੇ ਇੱਕ ਪ੍ਰਾਇਮਰੀ ਸਕੂਲ ਅਤੇ ਕਿੰਡੀ ਕਿਡਜ਼ ਤਾਲਾਬੰਦੀ ਵਿੱਚ ਹਨ ਕਿਉਂਕਿ ਐਮਰਜੈਂਸੀ ਸੇਵਾਵਾਂ ਇਲਾਕੇ ਵਿੱਚ ਹਥਿਆਰਾਂ ਦੀ ਘਟਨਾ ਸਬੰਧੀ ਜਾਂਚ ਕਰ ਰਹੀਆਂ ਹਨ।ਵੈਸਟ ਆਕਲੈਂਡ ਵਿੱਚ ਹੁਪਾਈ ਸਕੂਲ ਅਤੇ ਕਿੰਡੀ ਕਿਡਜ਼ ਹੁਪਾਈ ਇਸ ਸਮੇਂ ਲੌਕਡਾਊਨ ਵਿੱਚ ਦੱਸਿਆਂ ਜਾ ਰਿਹਾ ਹੈ ਕਿ ਪੁਲਿਸ ਈਗਲ ਹੈਲੀਕਾਪਟਰ ਅਸਮਾਨ ਤੋ ਘਟਨਾ ਸਬੰਧੀ ਨਿਗਰਾਨੀ ਰੱਖ ਰਿਹਾ ਹੈ।ਇਸ ਮੌਕੇ ਹੁਪਾਈ ਸਕੂਲ ਨੇ ਕਿਹਾ ਕਿ ਸਿੱਖਿਆ ਮੰਤਰਾਲੇ ਵੱਲੋਂ ਸਵੇਰੇ 11.30 ਵਜੇ ਤੋਂ ਪਹਿਲਾਂ ਐਮਰਜੈਂਸੀ ਲੌਕਡਾਊਨ ਵਿੱਚ ਜਾਣ ਦੀ ਸਲਾਹ ਦਿੱਤੀ ਗਈ ਸੀ।ਸਕੂਲ ਨੇ ਮਾਪਿਆਂ ਨੂੰ ਸਕੂਲ ਤੋਂ ਦੂਰ ਰਹਿਣ, ਅਤੇ ਸਕੂਲ ਨੂੰ ਫ਼ੋਨ ਨਾ ਕਰਨ ਲਈ ਕਿਹਾ।