Home » ਕ੍ਰਾਈਸਟਚਰਚ ਵਿੱਚ ਪੁਲਿਸ ਦੀ ਕਾਰ ਚੋਰੀ ਕਰਨ ਵਾਲਾ ਗ੍ਰਿਫਤਾਰ…
Home Page News • New Zealand Local News • NewZealand

ਕ੍ਰਾਈਸਟਚਰਚ ਵਿੱਚ ਪੁਲਿਸ ਦੀ ਕਾਰ ਚੋਰੀ ਕਰਨ ਵਾਲਾ ਗ੍ਰਿਫਤਾਰ…

Spread the news

ਆਕਲੈਂਡ(ਬਲਜਿੰਦਰ ਸਿੰਘ)ਕ੍ਰਾਈਸਟਚਰਚ ਵਿੱਚ ਸ਼ਨੀਵਾਰ ਸਵੇਰੇ ਇੱਕ ਪੁਲਿਸ ਕਾਰ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਸੀ ਇਸ ਸਬੰਧੀ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਅਰਸਲ ਸ਼ਨੀਵਾਰ 7.50 ਵਜੇ ਹੂਨ ਹੇਅ ਵਿੱਚ ਇੱਕ ਘਟਨਾ ਦੌਰਾਨ ਵਾਹਨ ਚੋਰੀ ਹੋ ਗਿਆ ਸੀ ਜਿਸ ਨੂੰ ਬਾਅਦ ਵਿੱਚ ਸਵੇਰੇ 8.05 ਵਜੇ ਦੇ ਕਰੀਬ ਸੇਂਟ ਐਲਬਨਸ ਵਿੱਚ ਛੱਡਿਆ ਹੋਇਆ ਪਾਇਆ ਗਿਆ ਸੀ।ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਅੱਜ ਸਵੇਰੇ ਕਈ ਸਰਚ ਵਾਰੰਟ ਲਏ ਜਾਣ ਤੋਂ ਬਾਅਦ 28 ਸਾਲਾ ਵਿਅਕਤੀ ਦੀ ਗ੍ਰਿਫ਼ਤਾਰੀ ਹੋਈ ਹੈ।ਜਿਸ ਨੂੰ ਹੁਣ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪਏਗਾ ਅਤੇ ਜਲਦੀ ਹੀ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।